ਜਲੰਧਰ ‘ਚ ਟਰੇਨ ਥੱਲੇ ਆ ਸ਼ਖ਼ਸ ਵੱਲੋਂ ਖੁਦਕੁਸ਼ੀ - ਜਲੰਧਰ ਛਾਉਣੀ
🎬 Watch Now: Feature Video
ਜਲੰਧਰ: ਪਿੰਡ ਸੁੱਚੀ ਸਿੰਘ ਵਿਖੇ ਇੱਕ ਸ਼ਖ਼ਸ ਦੀ ਰੇਲਵੇ ਟਰੈਕ ਤੇ ਅਣਪਛਾਤੇ ਸ਼ਖ਼ਸ ਦੀ ਲਾਸ਼ ਬਰਾਮਦ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਛਾਉਣੀ ਜੀ ਆਰ ਪੀ ਐਫ ਦੇ ਇੰਚਾਰਜ ਰੋਹਿਤ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਟਰੇਨ ਦੇ ਗਾਰਡ ਨੇ ਸੂਚਨਾ ਦਿੱਤੀ ਸੀ ਕਿ ਜਲੰਧਰ ਦੇ ਸੁੱਚੀ ਪਿੰਡ ਨੇੜੇ ਰੇਲਵੇ ਟਰੈਕ ‘ਤੇ ਇਕ ਵਿਅਕਤੀ ਦੀ ਲਾਸ਼ ਪਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਆਪਣੀ ਟੀਮ ਲੈ ਕੇ ਮੌਕੇ ਤੇ ਪਹੁੰਚੇ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਿਲਹਾਲ ਇਸ ਵਿਅਕਤੀ ਦੀ ਸ਼ਨਾਖਤ ਨਹੀਂ ਹੋਈ ਹੈ।ਉਨ੍ਹਾਂ ਦੱਸਿਆ ਕਿ ਇਸ ਦੀ ਜੇਬ ‘ਚੋਂ ਇਕ ਪਰਚੀ ਮਿਲੀ ਹੈ ਜਿਸ ਵਿੱਚ ਸ਼ਮਸ਼ੇਰ ਸਿੰਘ ਸੁੱਖ ਲਿਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।