ਲੁਧਿਆਣਾ ਐਸਟੀਐਫ ਨੇ 3 ਨਸ਼ਾ ਤਸਕਰ ਕੀਤੇ ਕਾਬੂ
🎬 Watch Now: Feature Video
ਲੁਧਿਆਣਾ ਐਸਟੀਐਫ ਰੇਂਜ ਪੁਲਿਸ ਟੀਮ ਵੱਲੋਂ ਡਾਬਾ ਰੋਡ 'ਤੇ ਸਥਿਤ ਗੋਬਿੰਦ ਕਾਲੋਨੀ ਦੇ ਨੇੜਿਓਂ ਗੁਪਤ ਸੂਚਨਾ ਦੇ ਆਧਾਰ 'ਤੇ ਲਾਏ ਗਏ ਨਾਕੇਬੰਦੀ ਦੌਰਾਨ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਦੌਰਾਨ 835 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਸਬੰਧੀ ਐੱਸ ਟੀ ਐੱਫ ਦੇ ਇੰਸਪੈਕਟਰ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਲਜ਼ਮ ਆਪਣੇ ਸਕੂਟਰ ਤੇ ਨਸ਼ੇ ਦੀ ਸਪਲਾਈ ਦੇਣ ਜਾ ਰਹੇ ਸਨ। ਇਸ ਦੀ ਸੂਚਨਾ ਐਸਟੀਐਫ ਨੂੰ ਲੱਗੀ ਅਤੇ ਤੁਰੰਤ ਨਾਕੇਬੰਦੀ ਕਰਵਾ ਕੇ ਉਨ੍ਹਾਂ ਦੇ ਸਕੂਟਰ ਦੀ ਜਦੋਂ ਤਲਾਸ਼ੀ ਲਈ ਗਈ ਤਾਂ 835 ਗ੍ਰਾਮ ਹੈਰੋਇਨ ਇਸ ਤੋਂ ਇਲਾਵਾ 30 ਹਜ਼ਾਰ ਰੁਪਏ ਦੀ ਡਰੱਗ ਮਨੀ, 10 ਪਲਾਸਟਿਕ ਦੇ ਛੋਟੇ ਲਿਫ਼ਾਫ਼ੇ ਵੀ ਬਰਾਮਦ ਹੋਏ ਹਨ। ਐਸਟੀਐਫ ਵੱਲੋਂ ਇਨ੍ਹਾਂ ਮੁਲਜ਼ਮਾਂ ਤੇ ਮੋਹਾਲੀ ਚ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰਨ ਦੀ ਗੱਲ ਆਖੀ ਗਈ ਹੈ।