ਸਰਕਾਰ ਲਈ ਆਮ ਜਨਤਾ ਪਹਿਲਾਂ ਹੈ, ਮੁਲਾਜ਼ਮ ਬਾਅਦ 'ਚ: ਵਾਸੀ - ludhiana DC office
🎬 Watch Now: Feature Video
ਲੁਧਿਆਣਾ: ਪੰਜਾਬ ਦੇ ਮਨਿਸਟ੍ਰੀਅਲ ਮੁਲਾਜ਼ਮ 6 ਅਗਸਤ ਤੋਂ 14 ਅਗਸਤ ਤੱਕ ਕਲਮ ਛੋੜ ਹੜਤਾਲ 'ਤੇ ਹਨ। ਲੁਧਿਆਣਾ ਦੇ ਡੀ.ਸੀ. ਦਫ਼ਤਰ ਵਿੱਚ ਵੀ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ। ਦਫ਼ਤਰ ਵਿਖੇ ਕੰਮ ਕਰਵਾਉਣ ਲਈ ਆਏ ਆਮ ਲੋਕਾਂ ਨੇ ਦੱਸਿਆ ਕਿ ਸਾਰਾ ਦਫ਼ਤਰ ਬੰਦ ਹੈ ਕਿਉਂਕਿ ਮੁਲਾਜ਼ਮ ਹੜਤਾਲ 'ਤੇ ਹਨ, ਪਰ ਸਰਕਾਰਾਂ ਨੂੰ ਸਭ ਤੋਂ ਪਹਿਲਾਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਚਾਹੀਦਾ ਹੈ। ਮੁਲਾਜ਼ਮਾਂ ਦਾ ਬਾਅਦ ਵਿੱਚ ਦੇਖੇ। ਡੀ.ਸੀ. ਦਫ਼ਤਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਵਾਅਦੇ ਪੂਰੇ ਕਰਨ ਦੀ ਥਾਂ ਉਲਟਾ ਉਨ੍ਹਾਂ ਦੀਆਂ ਤਨਖ਼ਾਹਾਂ ਵਿੱਚ ਹੋਰ ਵੀ ਕਟੌਤੀ ਕਰ ਦਿੱਤੀ ਹੈ, ਜਿਸ ਕਰਕੇ ਉਹ ਹੜਤਾਲ 'ਤੇ ਹਨ।