LPU ਨੇ ਉਡਾਈਆਂ ਕਾਨੂੰਨ ਦੀਆਂ ਧੱਜੀਆਂ, 2500 ਦੇ ਕਰੀਬ ਵਿਦਿਆਰਥੀਆਂ ਨੂੰ ਰੱਖਿਆ ਹੋਸਟਲ 'ਚ - ਫਗਵਾੜਾ-ਜਲੰਧਰ ਜੀ.ਟੀ ਰੋਡ
🎬 Watch Now: Feature Video
ਕੂਪਰਥਲਾ : ਫਗਵਾੜਾ-ਜਲੰਧਰ ਜੀ.ਟੀ ਰੋਡ ਉੱਤੇ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਲੌਕਡਾਊਨ ਤੇ ਕਰਫਿਊ ਦੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਣ ਦੇ ਮਾਮਲੇ ਵਿੱਚ ਫਗਵਾੜਾ ਦੇ ਕਾਂਗਰਸੀ ਹੁਣ ਲਾਮਬੰਦ ਹੋ ਗਏ ਹਨ। ਕਾਂਗਰਸੀ ਲੀਡਰਾਂ ਦਾ ਕਹਿਣਾ ਸੀ ਕਿ ਪੂਰੇ ਦੇਸ਼ ਵਿੱਚ ਲੌਕਡਾਊਨ ਚੱਲ ਰਿਹਾ ਹੈ ਪਰ ਫ਼ਿਰ ਉਸ ਤੋਂ ਬਾਅਦ ਵੀ ਲਵਲੀ ਯੂਨੀਵਰਸਿਟੀ ਨੇ ਛੁੱਟੀ ਕਰ ਦਿੱਤੀ ਲੇਕਿਨ 2500 ਤੋਂ ਵੱਧ ਵਿਦਿਆਰਥੀ ਹੋਸਟਲਾਂ ਵਿੱਚ ਹੀ ਠਹਿਰਾਅ ਦਿੱਤੇ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਲਵਲੀ ਯੂਨੀਵਰਸਿਟੀ ਦੇ ਹੋਸਟਲ ਵਿੱਚ ਰਹਿਣ ਵਾਲੀ ਮਹਾਰਾਸ਼ਟਰ ਦੀ ਇੱਕ ਕੁੜੀ ਕੋਰੋਨਾ ਪੌਜ਼ੀਟਿਵ ਆਈ ਤੇ ਕਪੂਰਥਲਾ ਤੇ ਫਗਵਾੜਾ ਪ੍ਰਸ਼ਾਸਨ ਨੇ ਜਦੋਂ ਯੂਨੀਵਰਸਿਟੀ ਦੀ ਛਾਣ-ਬੀਣ ਕੀਤੀ ਤਾਂ ਦੋ ਹਜ਼ਾਰ ਤੋਂ ਵੱਧ ਵਿਦਿਆਰਥੀ ਯੂਨੀਵਰਸਿਟੀ ਵਿੱਚ ਮੌਜੂਦ ਪਾਏ ਗਏ।