ਫ਼ਗਵਾੜਾ ਬੱਸ ਸਟੈਂਡ ਨੇੜੇ ਮਾਲ 'ਚ ਮਹਿਲਾ ਨਾਲ ਹੋਈ 19 ਹਜ਼ਾਰ ਦੀ ਲੁੱਟ - ਵਿਸ਼ਾਲ ਮੈਗਾਮਾਰਟ
🎬 Watch Now: Feature Video
ਫ਼ਗਵਾੜਾ ਬੱਸ ਸਟੈਂਡ ਦੇ ਸਾਹਮਣੇ ਵਿਸ਼ਾਲ ਮੈਗਾ ਮਾਰਟ ਵਿੱਚ ਇੱਕ ਮਹਿਲਾ ਨਾਲ ਉਸ ਸਮੇਂ 19 ਹਜ਼ਾਰ ਰੁਪਏ ਦੀ ਲੁੱਟ ਹੋ ਗਈ, ਜਦੋਂ ਉਹ ਆਪਣੇ ਭਾਣਜੇ ਦੇ ਵਿਆਹ ਸੰਬੰਧੀ ਖ਼ਰੀਦਦਾਰੀ ਕਰਨ ਆਈ ਸੀ। ਪੀੜਤ ਮਹਿਲਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਬੈਂਕ ਤੋਂ 19 ਹਜ਼ਾਰ ਰੁਪਏ ਨਕਦ ਕੱਢਵਾ ਕੇ ਲਿਆਂਦੇ ਤੇ ਵਿਸ਼ਾਲ ਮੈਗਾ ਮਾਰਟ ਵਿੱਚ ਕੁਝ ਸਾਮਾਨ ਖ਼ਰੀਦਣ ਲਈ ਗਈ। ਜਦੋਂ ਵਿਸ਼ਾਲ ਮੈਗਾ ਮਾਰਟ ਦੇ ਵਿੱਚ ਉਸ ਨੇ ਆਪਣੇ ਬੈਗ ਵਿੱਚ ਵੇਖਿਆ, ਤਾਂ ਉਸ ਦੇ ਬੈਗ ਵਿੱਚ 19 ਹਜ਼ਾਰ ਰੁਪਏ ਨਹੀਂ ਸਨ। ਇਸ ਦੀ ਸ਼ਿਕਾਇਤ ਉਸ ਨੇ ਵਿਸ਼ਾਲ ਮੈਗਾ ਮਾਰਟ ਦੇ ਮੈਨੇਜਰ ਨੂੰ ਦਿੱਤੀ। ਮਹਿਲਾ ਦਾ ਕਹਿਣਾ ਹੈ ਕਿ ਮੈਨੇਜਰ ਨੇ ਵੀ ਉਸ ਦੀ ਸਹਾਇਤਾ ਕਰਨ ਦੀ ਬਜਾਏ ਇਹ ਕਹਿ ਦਿੱਤਾ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ। ਮਾਮਲਾ ਪੁਲਿਸ ਤੱਕ ਪਹੁੰਚਿਆਂ ਤੇ ਜਦੋਂ ਪੁਲਿਸ ਨੇ ਮਾਲ ਦੀ ਸੀਸੀਟੀਵੀ ਫੁਟੇਜ ਖੰਗਾਲੀ ਤਾਂ, ਘਟੀਆਂ ਕਿਸਮ ਦੇ ਕੈਮਰਿਆਂ ਕਾਰਨ ਕੁੱਝ ਵੀ ਸਾਫ਼ ਨਹੀਂ ਹੋਇਆ। ਮਾਲ ਵਿੱਚ ਸੁਰੱਖਿਆ ਪ੍ਰਬੰਧਾਂ ਉੱਤੇ ਸਵਾਲ ਖੜ੍ਹੇ ਹੋਏ ਹਨ, ਜੇਕਰ ਇਨ੍ਹਾਂ ਵੱਡਾ ਮਾਲ ਹੈ ਤਾਂ ਕੈਮਰੇ ਇੰਨੇ ਘਟੀਆਂ ਕਿਸਮ ਦੇ ਕਿਉਂ, ਫ਼ਿਲਹਾਲ ਪੁਲਿਸ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।