ਟੋਲ ਪਲਾਜ਼ਾ 'ਤੇ ਨਜ਼ਰ ਆਈਆਂ ਲੰਮੀਆਂ ਲੰਮੀਆਂ ਕਤਾਰਾਂ - ਟੋਲ ਕੰਪਨੀਆਂ
🎬 Watch Now: Feature Video
ਰੂਪਨਗਰ: ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਹੋਏ ਵਾਅਦੇ ਮੁਤਾਬਿਕ 15 ਦਸੰਬਰ ਤੋਂ ਟੋਲ ਪਲਾਜ਼ੇ ਕੰਪਨੀ ਨੂੰ ਮੁਹੱਈਆ ਕਰਵਾ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਟੋਲ ਕੰਪਨੀਆਂ ਨੇ 15 ਦਸੰਬਰ ਨੂੰ ਕਰੀਬ 12 ਵਜੇ ਤੋਂ ਟੋਲ ਪਲਾਜ਼ਾ ਸੁਚਾਰੂ ਰੂਪ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ, ਪਰ ਹੈਰਾਨੀ ਵਾਲੀ ਇਹ ਗੱਲ ਦੇਖਣ ਨੂੰ ਮਿਲੀ ਹੈ। ਜਦੋਂ ਟੋਲ ਪਲਾਜ਼ੇ ਉੱਤੇ ਟੋਲ ਦੀ ਪਰਚੀ ਕੱਟਣ ਦੀ ਸ਼ੁਰੂਆਤ ਕੀਤੀ ਗਈ ਤਾਂ ਉਸ ਸਮੇਂ ਤੋਂ ਹੀ ਲੰਮੀਆਂ-ਲੰਮੀਆਂ ਕਤਾਰਾਂ ਨਜ਼ਰ ਆਉਣ ਲੱਗੀਆਂ। ਇਹ ਕਤਾਰਾਂ ਕਰੀਬ 1 ਕਿਲੋਮੀਟਰ ਲੰਮੀਆਂ ਨਜ਼ਰ ਆਈਆਂ, ਲੋਕ ਲਾਈਨਾਂ ਦੇ ਵਿੱਚ ਰੁਕੇ ਹੋਏ ਸਨ ਅਤੇ ਗੱਡੀਆਂ ਦੀ ਅੱਗੇ ਵੱਧਣ ਦੀ ਰਫ਼ਤਾਰ ਬਹੁਤ ਧੀਮੀ ਰਹੀ ਸੀ।