ਪਟਿਆਲਾ: ਪੁਲਿਸ ਮੁਲਾਜ਼ਮਾਂ ਵੱਲੋਂ ਲਗਾਇਆ ਗਿਆ ਲੰਗਰ - langar served by policemen in patiala
🎬 Watch Now: Feature Video
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੰਗਤਾਂ ਵੱਲੋਂ ਜਗ੍ਹਾ-ਜਗ੍ਹਾ 'ਤੇ ਆਉਣ ਜਾਣ ਵਾਲੇ ਯਾਤਰੀਆਂ ਲਈ ਲੰਗਰ ਲਗਾਏ ਗਏ ਹਨ। ਉਸੇ ਤਹਿਤ ਸ਼ਹਿਰਾਂ ਦੇ ਅਲੱਗ-ਅਲੱਗ ਚੌਂਕਾਂ ਵਿੱਚ ਵੀ ਲੰਗਰ ਦੇ ਪ੍ਰਬੰਧ ਕੀਤੇ ਗਏ ਹਨ। ਇਸ ਦੇ ਚੱਲਦੇ ਪਟਿਆਲਾ ਦੇ ਕੋਤਵਾਲੀ ਥਾਣਾ ਚੌਕ ਵਿੱਚ ਵੀ ਲੰਗਰ ਲਗਾਇਆ ਗਿਆ। ਕੋਤਵਾਲੀ ਥਾਣੇ ਦੇ ਮੁਲਾਜ਼ਮਾਂ ਵੱਲੋਂ ਅਤੇ ਆਸ ਪਾਸ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸਾਂਝੇ ਰੂਪ ਵਿੱਚ ਲੰਗਰ ਲਗਾਇਆ ਗਿਆ। ਇਸ ਬਾਰੇ ਐਸਐਚਓ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਇਹ ਲੰਗਰ ਲਗਾਇਆ ਗਿਆ ਹੈ।