ਗੁਰਦੁਆਰਾ ਨਾਢਾ ਸਾਹਿਬ ਤੋਂ ਤਿਆਰ ਕੀਤਾ ਲੰਗਰ, ਜ਼ਰੂਰਤਮੰਦਾਂ ਨੂੰ ਵਰਤਾਇਆ - langar from nadha sahib
🎬 Watch Now: Feature Video
ਪੰਚਕੂਲਾ : ਪੂਰੀ ਦੁਨੀਆਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ, ਪਰ ਦੇਸ਼ ਵਿੱਚ ਕੋਰੋਨਾ ਵਾਇਰਸ ਦੇ 800 ਤੋਂ ਵੱਧ ਮਾਮਲੇ ਆ ਚੁੱਕੇ ਹਨ। ਇਸ ਕਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰੇ ਦੇਸ਼ ਵਿੱਚ ਲਾਕਡਾਊਨ ਕੀਤਾ ਹੈ। ਇਸ ਲਾਕਡਾਊਨ ਵਿੱਚ ਬਹੁਤ ਸਾਰੇ ਮਜ਼ਦੂਰ ਜੋ ਕਿ ਦਿਹਾੜੀ ਕਰ ਕੇ ਆਪਣਾ ਢਿੱਡ ਭਰਦੇ ਹਨ, ਉਹ ਭੁੱਖੇ ਮਰ ਰਹੇ ਹਨ। ਉਹ ਲੋਕ ਬਿਨਾਂ ਖਾਣੇ ਤੋਂ ਰਹਿਣ ਉੱਤੇ ਮਜ਼ਬੂਰ ਹੋ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਗੁਰਦੁਆਰਿਆਂ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਲੰਗਰ ਬਣਾ ਕੇ ਗ਼ਰੀਬ ਲੋਕਾਂ ਤੱਕ ਪਹੁੰਚਾਉਣ। ਉੱਥੇ ਪੰਚਕੂਲਾ ਦੇ ਨਾਢਾ ਸਾਹਿਬ ਗੁਰਦੁਆਰੇ ਵਿੱਚੋਂ ਵੀ ਹਰ ਰੋਜ਼ ਤਕਰੀਬਨ ਦੋ ਹਜ਼ਾਰ ਲੋਕਾਂ ਵਾਸਤੇ ਲੰਗਰ ਤਿਆਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਰਤਾਇਆ ਜਾਂਦਾ ਹੈ।