ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਮਨਾਈ ਗਈ ਲੱਡੂ ਹੋਲੀ - ਦੁਰਗਿਆਣਾ ਮੰਦਰ ਕਮੇਟੀ
🎬 Watch Now: Feature Video
ਦੁਰਗਿਆਣਾ ਮੰਦਰ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਥੁਰਾ, ਵਰਿੰਦਾਵਨ ਅਤੇ ਬਰਸਾਨੇ ਦੀ ਤਰਜ਼ ’ਤੇ ਲੱਡੂਆਂ ਦੀ ਹੋਲੀ ਮਨਾਈ ਗਈ। ਮੰਦਰ ਪ੍ਰਬੰਧਕ ਕਮੇਟੀ ਦੇ ਸਕੱਤਰ ਅਰੁਣ ਖੰਨਾ ਨੇ ਦੱਸਿਆ ਕਿ ਹੋਲੀ ਦੇ ਦਿਨਾਂ ਵਿੱਚ ਸੰਗਤਾਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਹੋਲੀ ਮਨਾਈ ਗਈ। ਉਨ੍ਹਾਂ ਦੇ ਦੱਸਿਆ ਕਿ ਮੰਦਰ ’ਚ ਮਥੁਰਾ, ਵਰਿੰਦਾਵਨ ਅਤੇ ਬਰਸਾਨੇ ਦੀ ਤਰਜ਼ ’ਤੇ ਹੋਲੀ ਦਾ ਤਿਉਹਾਰ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਨਾਲ ਹੀ ਉਨ੍ਹਾਂ ਨੇ ਸੰਗਤਾਂ ਨੂੰ ਇਸ ਦੌਰਾਨ ਕੀਤੇ ਜਾ ਰਹੇ ਸਮਾਗਮਾਂ ਚ ਸ਼ਾਮਲ ਹੋਣ ਦੀ ਵੀ ਗੱਲ ਆਖੀ।