ਪਠਾਨਕੋਟ: ਸੁਜਾਨਪੁਰ ਹੈਲਥ ਸੈਂਟਰ ’ਚ ਡਾਕਟਰਾਂ ਦੀ ਕਮੀ, ਲੋਕ ਹੋ ਰਹੇ ਖੱਜਲ
🎬 Watch Now: Feature Video
ਪਠਾਨਕੋਟ: ਜ਼ਿਲ੍ਹੇ ’ਚ ਸੁਜਾਨਪੁਰ ਹੈਲਥ ਸੈਂਟਰ ਦੇ ਵਿੱਚ ਡਾਕਟਰਾਂ ਦੀ ਕਮੀ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈਏ ਕਿ ਸੁਜਾਨਪੁਰ ਹੈਲਥ ਸੈਂਟਰ ’ਚ ਲੋਕ ਡਾਕਟਰਾਂ ਦੀ ਉਡੀਕ ਲੰਬੇ ਸਮੇਂ ਤੋਂ ਕਰ ਰਹੇ ਹਨ ਪਰ ਸਰਕਾਰ ਦਾ ਇਸ ਵੱਲ ਬਿਲਕੁੱਲ ਵੀ ਧਿਆਨ ਨਹੀਂ ਹੈ। ਇਸ ਸਬੰਧ ਚ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਸ ਹੈਲਥ ਸੈਂਟਰ ’ਚ ਜਲਦ ਤੋਂ ਜਲਦ ਡਾਕਟਰ ਤੈਨਾਤ ਕਰਨ। ਇਸ ਸਬੰਧ ਚ ਪਠਾਨਕੋਟ ਸਿਵਲ ਸਰਜਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਡਾਕਟਰਾਂ ਦੀ ਡਿਊਟੀ ਆਈਸੋਲੇਸ਼ਨ ਵਾਰਡ ਚ ਲੱਗੀ ਹੋਈ ਹੈ। ਹੁਣ ਕੋਰੋਨਾ ਦੇ ਮਾਮਲੇ ਘੱਟ ਹੋ ਰਹੇ ਹਨ ਅਤੇ ਜਲਦ ਹੀ ਹੈਲਥ ਸੈਂਟਰ ਚ ਡਾਕਟਰਾਂ ਦੀ ਤੈਨਾਤੀ ਕਰ ਦਿੱਤੀ ਜਾਵੇਗੀ।