ਬਹੋਨਾ ਪਿੰਡ 'ਚ ਤਿੰਨ ਥਾਂਵਾਂ 'ਤੇ ਲਿਖਿਆ ਮਿਲਿਆ 'ਕਿਸਾਨਾਂ ਦਾ ਹੱਲ ਖ਼ਾਲਿਸਤਾਨ' - ਕਿਸਾਨਾਂ ਦਾ ਹੱਲ ਖ਼ਾਲਿਸਤਾਨ
🎬 Watch Now: Feature Video
ਮੋਗਾ: ਨੇੜਲੇ ਪਿੰਡ ਬਹੋਨਾ ਵਿੱਚ ਬੱਸ ਸਟੈਂਡ ਸਮੇਤ ਤਿੰਨ ਥਾਂਵਾਂ 'ਤੇ ਲਾਲ ਰੰਗ ਦੀ ਸਪਰੇਅ ਨਾਲ ਕਿਸਾਨਾਂ ਦਾ ਹੱਲ ਖਾਲਿਸਤਾਨ ਲਿਖ ਦਿੱਤਾ। ਸਵੇਰ ਹੁੰਦਿਆਂ ਜਿਵੇਂ ਹੀ ਸੂਚਨਾ ਪਿੰਡ ਦੇ ਸਰਪੰਚ ਨੂੰ ਮਿਲੀ ਤਾਂ ਸਰਪੰਚ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ 'ਤੇ ਪੁੱਜੀ ਪੁਲਿਸ ਟੀਮ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਨਾਲ ਉਕਤ ਲਿਖਤ ਉੱਤੇ ਕਾਲੇ ਰੰਗ ਦੀ ਸਪਰੇਅ ਕਰ ਦਿੱਤੀ। ਸਰਪੰਚ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਬੱਸ ਸਟੈਂਡ ਸਮੇਤ ਸੱਥ ਦੇ ਸ਼ੈੱਡ ਅਤੇ ਮੇਹਰੋ ਰੋਡ 'ਤੇ ਲੱਗੇ ਮੀਲ ਪੱਥਰ ਉੱਤੇ ਲਾਲ ਰੰਗ ਦੀ ਸਪਰੇਅ ਨਾਲ ਖਾਲਿਸਤਾਨ ਲਿਖ ਦਿੱਤਾ। ਅਜਿਹਾ ਕਰਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।