7 ਸਾਲਾ ਬੱਚੀ ਨਾਲ ਜਬਰ ਜ਼ਨਾਹ ਤੋਂ ਬਾਅਦ ਕਤਲ ਮਾਮਲੇ 'ਚ ਪੁਲਿਸ ਕਰ ਰਹੀ ਦੋਸ਼ੀ ਦੀ ਭਾਲ
🎬 Watch Now: Feature Video
ਜਲੰਧਰ: ਇੱਥੋਂ ਦੇ ਪਿੰਡ ਹਜ਼ਾਰਾ 'ਚ ਸ਼ਨੀਵਾਰ ਦੀ ਸਵੇਰ ਉਦੋਂ ਸਨਸਨੀ ਫੈਲ ਗਈ ਜਦੋਂ ਗੰਨੇ ਦੇ ਖੇਤ ਵਿੱਚ ਸੱਤ ਸਾਲ ਦੀ ਮਾਸੂਮ ਬੱਚੀ ਦੀ ਲਾਸ਼ ਮਿਲੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਬੱਚੀ ਦੋ ਦਿਨਾਂ ਤੋਂ ਗਾਇਬ ਸੀ। ਜਾਣਕਾਰੀ ਮੁਤਾਬਿਕ ਜਲੰਧਰ ਦੀ ਦਿਹਾਤੀ ਪੁਲਿਸ ਅਧੀਨ ਪੈਂਦੇ ਥਾਣਾ ਪਾਤੜਾਂ ਦੇ ਪਿੰਡ ਹਜ਼ਾਰਾ 'ਚ ਸ਼ਨੀਵਾਰ ਦੀ ਸਵੇਰੇ ਇੱਕ ਪਰਵਾਸੀ ਪਰਿਵਾਰ ਦੀ ਸੱਤ ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਕੇ ਉਸ ਦੀ ਕਤਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਨੇ ਬੱਚੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਇੱਕ ਸੰਤੋਸ਼ ਨਾਂਅ ਦੇ 25 ਸਾਲਾ ਵਿਅਕਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
Last Updated : Jan 6, 2021, 6:00 PM IST