ਜਲੰਧਰ: ਜੰਡਿਆਲਾ ਤੋਂ ਕਿਸਾਨਾਂ ਦਾ 11ਵਾਂ ਜੱਥਾ ਹੋਇਆ ਦਿੱਲੀ ਲਈ ਰਵਾਨਾ - 11ਵਾਂ ਜੱਥਾ ਦਿੱਲੀ ਲਈ ਰਵਾਨਾ ਹੋਇਆ
🎬 Watch Now: Feature Video
ਜਲੰਧਰ: ਪਿੰਡ ਜੰਡਿਆਲਾ ਤੋਂ ਅੱਜ ਕਿਸਾਨਾਂ ਦਾ 11ਵਾਂ ਜੱਥਾ ਦਿੱਲੀ ਲਈ ਰਵਾਨਾ ਹੋਇਆ ਹੈ। ਇੱਕ ਪਾਸੇ ਕੜਾਕੇ ਦੀ ਠੰਢ ਦੂਸਰੇ ਪਾਸੇ ਦਿੱਲੀ ਦੀ ਜ਼ਿੱਦ ਪਰ ਇਸ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ। ਇੱਕ ਪਾਸੇ ਜਿੱਥੇ ਹਜ਼ਾਰਾਂ ਦੀ ਤਦਾਦ ਵਿੱਚ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਹੋਏ ਹਨ। ਦੂਸਰੇ ਪਾਸੇ ਇਨ੍ਹਾਂ ਕਿਸਾਨਾਂ ਨੂੰ ਪੰਜਾਬ ਦੇ ਅਲੱਗ ਅਲੱਗ ਪਿੰਡਾਂ ਵਿਚੋਂ ਲਗਾਤਾਰ ਜ਼ਰੂਰੀ ਸਮਾਨ ਰਾਸ਼ਨ ਅਤੇ ਹੋਰ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਹਨ। ਇਸ ਦੇ ਚਲਦੇ ਜਲੰਧਰ ਦੇ ਜੰਡਿਆਲਾ ਪਿੰਡ ਤੋ ਵੀ ਕਿਸਾਨਾਂ ਦਾ ਇੱਕ ਜੱਥਾ ਜ਼ਰੂਰੀ ਸਮਾਨ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਲੋਕ ਆਪਣੇ ਨਾਲ ਜੋ ਸਮਾਨ ਲੈ ਕੇ ਇਥੋਂ ਰਵਾਨਾ ਹੋਏ ਉਸ ਵਿੱਚ ਵਾਸ਼ਿੰਗ ਮਸ਼ੀਨ ਤੱਕ ਸ਼ਾਮਲ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹਾਲਾਂਕਿ ਉਨ੍ਹਾਂ ਨੂੰ ਦਿੱਲੀ ਬਾਰਡਰ 'ਤੇ ਕਿਸੇ ਤਰ੍ਹਾਂ ਦੀ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ।