ਅਕਾਲ ਤਖਤ ਕੋਲ ਪੁੱਜਿਆ ਰਾਜਸਥਾਨ ਦੇ ਇੱਕ ਗੁਰਦੁਆਰੇ ਦਾ ਮਸਲਾ - Rajasthan
🎬 Watch Now: Feature Video
ਬਠਿੰਡਾ: ਰਾਜਸਥਾਨ ਦੇ ਗੰਗਾਨਗਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਵਿਅਕਤੀ ਵੱਲੋਂ ਕਬਰਾਂ ਦੇ ਲਾਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਬਿਨਾ ਮਨਜ਼ੂਰੀ ਗੁਰਦੁਆਰੇ ਦਾ ਨਿਰਮਾਣ ਕੀਤਾ ਗਿਆ। ਜਿਸ ਤੋਂ ਬਾਅਦ ਗੁਰਦਵਾਰਾ ਸਾਹਿਬ ਵਿੱਚ ਗੁਰਮਤਿ ਦੇ ਉੱਲਟ ਧਾਗੇ ਤਵੀਤ ਕਰਨ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ ਹੈ। ਰਾਜਸਥਾਨ ਦੀਆਂ ਸਿੱਖ ਸੰਗਤਾਂ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ। ਮੀਟਿੰਗ 'ਚ ਇਹ ਫੈਸਲਾ ਹੋਇਆ ਹੈ ਕਿ 6 ਨਵੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਿੱਖ ਸੰਗਤ ਉਕਤ ਗੁਰਦੁਆਰੇ 'ਚੋਂ ਮਰਿਯਾਦਾ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲੈ ਕੇ ਆਵੇਗੀ।