ਨਿਊ ਪੈਰਾਡਾਈਜ਼ ਪਬਲਿਕ ਸਕੂਲ 'ਚ ਨੇਪਰ੍ਹੇ ਚੜ੍ਹੀ ਇਗਨੂੰ ਦੀ ਐਨ.ਟੀ.ਟੀ. ਦੀ ਪ੍ਰੀਖਿਆ - ਫ਼ਿਰੋਜ਼ਪੁਰ
🎬 Watch Now: Feature Video

ਜੀਰਾ: ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੀ ਐਨ.ਟੀ.ਟੀ. 2020 ਦੀ ਪ੍ਰੀਖਿਆ ਜ਼ੀਰਾ ਵਿੱਚ ਡੀ.ਪੀ.ਟੀ. ਕਾਲਜ ਵਿੱਚ ਬਣੇ ਸੈਂਟਰ ਵਿੱਚ ਕਰਵਾਈ ਗਈ। ਇਸ ਦੌਰਾਨ ਕਾਲਜ ਦੇ ਸੈਂਟਰ ਵਿੱਚ ਥਾਂ ਘੱਟ ਹੋਣ ਕਾਰਨ ਸਥਾਨਕ ਅੰਮ੍ਰਿਤਸਰ ਰੋਡ ਵਿਖੇ ਸਥਿਤ ਨਿਊ ਪੈਰਾਡਾਈਜ਼ ਪਬਲਿਕ ਸਕੂਲ 'ਚ ਸੈਂਟਰ ਬਣਾ ਕੇ 600 ਬੱਚਿਆਂ ਦੀ ਪ੍ਰੀਖਿਆ ਉਥੇ ਕਰਵਾਈ ਗਈ। ਸਕੂਲ ਪ੍ਰਿੰਸੀਪਲ ਐਮ.ਪੀ. ਤਨੇਜਾ ਨੇ ਦੱਸਿਆ ਕਿ ਇਹ EGS ਵਲੰਟੀਅਰ, SER ਵਲੰਟੀਅਰ, ਸਿੱਖਿਆ ਪ੍ਰੋਵਾਈਡਰ, AEI ਸਰਕਾਰੀ ਸਕੂਲਾਂ ਵਿੱਚ ਕੰਟਰੈਕਟ 'ਤੇ ਕੰਮ ਕਰ ਰਹੇ ਅਧਿਆਪਕਾਂ ਦੀ ਅਤੇ ਰੈਗੂਲਰ ਪੜ੍ਹ ਰਹੇ ਵਿਦਿਆਰਥੀਆਂ ਦੀ ਪ੍ਰੀਖਿਆ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਦੌਰਾਨ ਪੰਜਾਬ ਸਰਕਾਰ ਦੀਆਂ ਕੋਵਿਡ-19 ਹਦਾਇਤਾਂ ਨੂੰ ਅਮਲ ਵਿੱਚ ਲਿਆਂਦਾ ਗਿਆ ਸੀ।