ਰਾਏਕੋਟ ਸ਼ਹਿਰ ’ਤੇ ਹੁਣ ਨਿਗ੍ਹਾ ਰੱਖੇਗੀ ‘ਤੀਜੀ ਅੱਖ’ - in raikot city mc put CCTV Camera
🎬 Watch Now: Feature Video
ਰਾਏਕੋਟ: ਸ਼ਹਿਰ ਦੀ ਸੁਰੱਖਿਆ ਦੇ ਮੱਦੇਨਜ਼ਰ ਨਗਰ ਕੌਂਸਲ ਤੇ ਸਾਂਸਦ ਡਾ. ਅਮਰ ਸਿੰਘ ਦੇ ਯਤਨਾਂ ਸਦਕਾ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਹਨ। ਇਨ੍ਹਾਂ ਕੈਮਰਿਆਂ ਨੂੰ ਲਗਾਉਣ ਦੀ ਸ਼ੁਰੂਆਤ ਦਾ ਬੀਤੀ ਸ਼ਾਮ ਸਾਂਸਦ ਡਾ. ਅਮਰ ਸਿੰਘ ਨੇ ਉਦਘਾਟਨ ਕੀਤਾ। ਡਾ. ਅਮਰ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਹਾਈਟੈਕ ਤਰੀਕੇ ਨਾਲ ਪੁਖਤਾ ਕਰਨ ਦੇ ਮਕਸਦ ਤਹਿਤ ਵਾਇਰਲੈਸ ਸਿਟੀ ਸਰਵੂਲੈਸ ਸਿਸਟਮ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਹਾਈ ਰੈਵੂਲੇਸ਼ਨ ਵਾਲੇ 31 ਕੈਮਰੇ ਲਗਾਏ ਜਾ ਰਹੇ ਹਨ। ਜੋ ਕਿ ਵਾਈ-ਫਾਈ ਇੰਟਰਨੈੱਟ ਰਾਹੀਂ ਚੱਲਣਗੇ। ਇਸ ਮੌਕੇ ਹਲਕਾ ਇੰਚਾਰਜ ਕਮਲ ਬੋਪਾਰਾਏ, ਐਸਡੀਐਮ ਰਾਏਕੋਟ ਡਾ. ਹਿਮਾਂਸ਼ੂ ਗੁਪਤਾ, ਡੀਐਸਪੀ ਰਾਏਕੋਟ ਸੁਖਨਾਜ ਸਿੰਘ, ਈਓ ਅਮਰਿੰਦਰ ਸਿੰਘ ਆਦਿ ਆਗੂ ਤੇ ਅਧਿਕਾਰੀ ਵੀ ਹਾਜ਼ਰ ਸਨ।