ਕੋਰੋਨਾ ਦਾ ਅਸਰ: ਬਰਨਾਲਾ 'ਚ ਸਿਰਫ਼ ਰਾਵਣ ਦਾ ਪੁਤਲਾ ਸਾੜ ਕੇ ਮਨਾਇਆ ਦੁਸਹਿਰਾ - ਕੋਰੋਨਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9310287-thumbnail-3x2-bnl-ravandushera.jpg)
ਬਰਨਾਲਾ: ਕੋਰੋਨਾ ਮਹਾਂਮਾਰੀ ਦਾ ਅਸਰ ਐਤਵਾਰ ਨੂੰ ਸ਼ਹਿਰ ਵਿੱਚ ਦੁਸਹਿਰੇ ਦੇ ਤਿਉਹਾਰ 'ਤੇ ਵੀ ਵੇਖਣ ਨੂੰ ਮਿਲਿਆ, ਜਿਸ ਦੇ ਮੱਦੇਨਜ਼ਰ ਸਿਰਫ਼ ਰਾਵਣ ਦਾ ਪੁਤਲਾ ਹੀ ਸਾੜਿਆ ਗਿਆ। ਮੇਲਾ ਪ੍ਰਬੰਧਕਾਂ ਨੇ ਦੱਸਿਆ ਕਿ ਬੁਰਾਈ ’ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰਾ ਹਰ ਵਾਰ ਦੀ ਤਰ੍ਹਾਂ ਮਨਾਇਆ ਗਿਆ ਹੈ। ਪਰ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪ੍ਰਸ਼ਾਸਨਿਕ ਹਦਾਇਤਾਂ ਹਦਾਇਤਾਂ ਅਨੁਸਾਰ ਇਹ ਤਿਉਹਾਰ ਮਨਾਇਆ ਗਿਆ ਹੈ। ਇਸ ਵਾਰ ਸਿਰਫ਼ ਰਾਵਣ ਦਾ ਪੁਤਲਾ ਬਣਾਇਆ ਗਿਆ ਹੈ। ਇਸਤੋਂ ਪਹਿਲਾਂ ਹਰ ਵਾਰ ਰਾਵਣ, ਮੇਘਰਾਜ ਅਤੇ ਕੁੰਭਕਰਨ ਦੇ ਪੁਤਲੇ 75 ਫ਼ੁੱਟ ਦੇ ਬਣਾਏ ਜਾਂਦੇ ਸਨ, ਪਰ ਐਤਕੀਂ ਸਿਰਫ਼ ਰਾਵਣ ਦਾ ਪੁਤਲਾ 45 ਫ਼ੁੱਟ ਦਾ ਹੀ ਬਣਾਇਆ ਗਿਆ ਹੈ। ਲੋਕਾਂ ਵਿੱਚ ਦੁਸਹਿਰੇ ਸਬੰਧੀ ਪੂਰਾ ਜੋਸ਼ ਰਿਹਾ ਹੈ।