ਜੇ ਮੈਂ ਪੈਰਾਸ਼ੂਟ ਹਾਂ ਤਾਂ ਚੰਦੂਮਾਜਰਾ ਸਕਾਈ ਲੈਬ : ਮਨੀਸ਼ ਤਿਵਾੜੀ - Parachute
🎬 Watch Now: Feature Video
ਮਨੀਸ਼ ਤਿਵਾੜੀ ਨੇ ਕਿਹਾ ਕਿ ਅੱਜ ਦੀ ਬੈਠਕ ਦਾ ਮਕਸਦ ਆਨੰਦਪੁਰ ਸਾਹਿਬ ਹਲਕੇ ਦੇ ਵਿੱਚ ਨਾਮ ਨੂੰ ਲੈ ਕੇ ਰਣਨੀਤੀ ਤਿਆਰ ਕਰਨਾ ਸੀ ਉੱਥੇ ਹੀ ਆਨੰਦਪੁਰ ਸਾਹਿਬ ਤੋਂ ਅਕਾਲੀ ਭਾਜਪਾ ਗਠਬੰਧਨ ਦੇ ਪ੍ਰਤੀ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੈ ਕੇ ਮਨੀਸ਼ ਤਿਵਾਰੀ ਨੇ ਕਿਹਾ ਕਿ ਚੰਦੂਮਾਜਰਾ ਉਨ੍ਹਾਂ 'ਤੇ ਨਿੱਜੀ ਟਿੱਪਣੀਆਂ ਕਰਦੇ ਹਨ। ਉਨ੍ਹਾਂ ਨੂੰ ਆਪਣੇ ਪਿਛਲੇ ਪੰਜ ਵਰ੍ਹਿਆਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਚੋਣ ਲੜਨਾ ਚਾਹੀਦਾ ਹੈ ਨਾ ਕਿ ਉਨ੍ਹਾਂ 'ਤੇ ਨਿੱਜੀ ਹਮਲੇ ਕਰ ਕੇ।
ਤਿਵਾੜੀ ਨੇ ਕਿਹਾ ਕਿ ਉਨ੍ਹਾਂ ਹਮਲਿਆਂ ਦਾ ਮੈਂ ਵੀ ਚੰਗੀ ਤਰ੍ਹਾਂ ਜਵਾਬ ਦੇ ਸਕਦਾ ਹਾਂ। ਜੇ ਮੈਂ ਪੈਰਾਸ਼ੂਟ ਉਮੀਦਵਾਰ ਹਾਂ ਤਾਂ ਚੰਦੂਮਾਜਰਾ ਸਕਾਈ ਲੈਬ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਚੰਡੀਗੜ੍ਹ ਤੋਂ ਤਾਲੁਕ ਰੱਖਦਾ ਜਦੋਂ ਕਿ ਚੰਦੂਮਾਜਰਾ ਪਟਿਆਲਾ ਤੋਂ ਹਨ।