ਫ਼ਿਲੌਰ 'ਚ ਦਾਤਰ ਦੀ ਨੋਕ 'ਤੇ ਪਤੀ-ਪਤਨੀ ਕੋਲੋਂ ਕੀਤੀ ਲੁੱਟ - ਦਾਤਰ ਦੀ ਨੋਕ 'ਤੇ ਪਤੀ ਪਤਨੀ ਕੋਲੋਂ ਕੀਤੀ ਲੁੱਟ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-9966465-thumbnail-3x2-lut.jpg)
ਜਲੰਧਰ: ਕਸਬਾ ਫਿਲੌਰ ਦੇ ਪਿੰਡ ਅੱਪਰਾ ਵਿਖੇ ਲੁਟੇਰਿਆਂ ਵੱਲੋਂ ਇੱਕ ਪਤੀ-ਪਤਨੀ ਨੂੰ ਦਾਤਰ ਦੀ ਨੋਕ 'ਤੇ ਲੁੱਟ ਕੇ ਫ਼ਰਾਰ ਹੋਣ ਦੀ ਸੂਚਨਾ ਹੈ। ਪੀੜਤ ਅਰੁਣ ਨੇ ਨੇ ਦੱਸਿਆ ਕਿ ਉਹ ਇਥੇ ਪਿੰਜੌਰ ਵਿਖੇ ਆਪਣੇ ਛੋਟੇ ਬੱਚੇ ਦੀ ਦਵਾਈ ਲੈਣ ਆਏ ਸਨ ਅਤੇ ਜਦੋਂ ਉਹ ਸ਼ਾਮ ਨੂੰ ਵਾਪਸ ਆਪਣੇ ਘਰ ਵੱਲ ਜਾ ਰਹੇ ਸਨ ਤਾਂ ਪਿੱਛੋਂ ਤਿੰਨ ਮੋਟਰਸਾਈਕਲ ਸਵਾਰ ਯੁਵਕ ਆਏ ਅਤੇ ਉਨ੍ਹਾਂ ਨੂੰ ਪਿੰਡ ਅੱਪਰਾ ਵਿਖੇ ਘੇਰ ਲਿਆ। ਕਥਿਤ ਦੋਸ਼ੀਆਂ ਨੇ ਉਨ੍ਹਾਂ ਨੂੰ ਦਾਤਰ ਵਿਖਾ ਕੇ ਮੋਬਾਈਲ ਫੋਨ, ਦੋ ਹਜ਼ਾਰ ਰੁਪਏ ਨਕਦੀ, ਏਟੀਐਮ ਅਤੇ ਉਸ ਦੀ ਪਤਨੀ ਦੇ ਕੰਨਾਂ 'ਚ ਪਾਈਆਂ ਸੋਨੇ ਦੀਆਂ ਵਾਲੀਆਂ ਲੁੱਟ ਕੇ ਫ਼ਰਾਰ ਹੋ ਗਏ। ਪੁਲਿਸ ਨੇ ਪਤੀ-ਪਤਨੀ ਨੂੰ ਛੇਤੀ ਹੀ ਕਥਿਤ ਦੋਸ਼ੀਆਂ ਨੂੰ ਫੜਨ ਦਾ ਭਰੋਸਾ ਦਿਵਾਇਆ।