ਦਿਨ-ਦਿਹਾੜੇ ਘਰ 'ਚ ਹੋਈ ਚੋਰੀ, ਨਗਦੀ ਤੇ ਸੋਨਾ ਲੈ ਫ਼ਰਾਰ ਹੋਏ ਚੋਰ - ਕਸਬਾ ਜ਼ੀਰਾ
🎬 Watch Now: Feature Video
ਫਿਰੋਜ਼ਪੁਰ: ਕਸਬਾ ਜ਼ੀਰਾ ਵਿਖੇ ਪੁਲਿਸ ਤੋਂ ਬੇਖੌਫ ਚੋਰਾਂ ਨੇ ਦਿਨ-ਦਿਹਾੜੇ ਇੱਕ ਘਰ ਨੂੰ ਨਿਸ਼ਾਨਾ ਬਣਾਇਆ। ਜ਼ੀਰਾ ਦੇ ਅਮਨ ਨਗਰ 'ਚ ਚੋਰਾਂ ਨੇ ਇੱਕ ਘਰ ਤੋਂ 10 ਤੋਲੇ ਸੋਨਾ ਤੇ 1 ਲੱਖ ਰੁਪਏ ਨਗਦੀ ਚੋਰੀ ਕਰ ਫਰਾਰ ਹੋ ਗਏ। ਮਕਾਨ ਮਾਲਕ ਡਾ. ਪ੍ਰਭਜੋਤ ਨੇ ਦੱਸਿਆ ਕਿ ਉਹ ਇੱਕ ਹੋਮਿਓਪੈਥੀ ਕਲੀਨਿਕ ਚਲਾਉਂਦੇ ਹਨ ਤੇ ਉਨ੍ਹਾਂ ਦੀ ਪਤਨੀ ਟੀਚਰ ਹੈ। ਰੋਜ਼ਾਨਾਂ ਵਾਂਗ ਉਹ ਅੱਜ ਵੀ ਕੰਮ 'ਤੇ ਗਏ ਤੇ ਉਨ੍ਹਾਂ ਪਿਛੋਂ ਘਰ 'ਚ ਚੋਰੀ ਦੀ ਘਟਨਾ ਵਾਪਰੀ। ਚੋਰੀ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਤੇ ਪੁੱਜ ਕੇ ਜਾਂਚ ਕੀਤੀ। ਪੁਲਿਸ ਨੇ ਸੀਸੀਟੀ ਕੈਮਰੇ ਦੀ ਜਾਂਚ ਕਰ ਮੁਲਜ਼ਮਾਂ ਦੀ ਭਾਲ ਕੀਤੇ ਜਾਣ ਦੀ ਗੱਲ ਆਖੀ।