ਨੈਣਾ ਦੇਵੀ ਦਰਸ਼ਨ ਲਈ ਜਾ ਰਹੇ ਨੌਜਵਾਨਾਂ ਦੀਆਂ ਟੋਪੀਆਂ ਉਤਰਵਾਉਣ 'ਤੇ ਹਿੰਦੂ ਸੰਗਠਨਾਂ ਨੇ ਕਾਰਵਾਈ ਦੀ ਕੀਤੀ ਮੰਗ
🎬 Watch Now: Feature Video
ਸ੍ਰੀ ਅਨੰਦਪੁਰ ਸਾਹਿਬ 'ਚ ਮਨਾਏ ਗਏ ਹੋਲੇ ਮੁਹੱਲੇ ਦੌਰਾਨ ਜਥੇਬੰਦੀਆਂ ਵੱਲੋਂ ਸ਼ਰਧਾਲੂਆਂ ਨੂੰ ਰੋਕ ਮੋਟਰਸਾਈਕਲਾਂ ਤੋਂ ਝੰਡੇ ਉਤਾਰਵਾਉਣ ਅਤੇ ਉਨ੍ਹਾਂ ਦੇ ਸਿਰ 'ਤੇ ਪਾਈਆਂ ਟੋਪੀਆਂ ਉਤਰਵਾਏ ਜਾਣ ਦੇ ਮਸਲੇ ਤੇ ਵੱਖ ਵੱਖ ਹਿੰਦੂ ਸੰਗਠਨਾਂ ਨੇ ਰੂਪਨਗਰ ਦੇ ਸਨਾਤਮ ਧਰਮ ਮੰਦਰ ਚ ਬੈਠਕ ਕੀਤੀ। ਇਸ ਘਟਨਾ ਤੇ ਇਤਰਾਜ਼ ਜਤਾਉਂਦਿਆਂ ਸ਼ਿਵ ਸੈਨਾ ਦੇ ਉਪ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਬੈਠਕ 'ਚ ਰਲ ਮਿਲ ਕੇ ਸੂਬਾ ਸਰਕਾਰ ਨੂੰ ਇਸ ਘਟਨਾ ਦੀ ਪੜਤਾਲ ਕਰ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਇਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਡੀਸੀ ਨੂੰ ਮੰਗ ਪੱਤਰ ਲਿਖ ਕਾਰਵਾਈ ਦੀ ਮੰਗ ਕਰਨਗੇ।