ਹਾਈਕੋਰਟ ਦਾ ਹੁਕਮ, ਹੁਣ ਪੰਜਾਬ ਸਰਕਾਰ ਨੂੰ ਵਿਆਜ ਨਾਲ ਦੇਣੀ ਪਵੇਗੀ ਸਬਸਿਡੀ - ਪੰਜਾਬ ਅਤੇ ਹਰਿਆਣਾ ਹਾਈ ਕੋਰਟ
🎬 Watch Now: Feature Video
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਕਿਸਾਨਾਂ ਨੂੰ ਸਬਸਿਡੀ ਵਿਆਜ ਨਾਲ ਦੇਣੀ ਪਵੇਗੀ। ਦੱਸਣਯੋਗ ਹੈ ਕਿ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਅਦਾਲਤ ਨੇ ਇਹ ਫੈਸਲਾ ਲਿਆ। ਵਕੀਲ ਚਰਨਪਾਲ ਬਾਗੜੀ ਨੇ ਦੱਸਿਆ ਕਿ ਸਾਲ 2016 ਵਿੱਚ ਕੇਂਦਰ ਦੇ ਨੈਸ਼ਨਲ ਐਗਰੀਕਲਚਰ ਮਿਸ਼ਨ ਤਹਿਤ ਸਧਾਰਨ ਵੈਂਟੀਲੇਟਡ ਪੌਲੀ ਹਾਊਸ ਦੇ ਲਈ 750 ਵਰਗ ਮੀਟਰ ਤੇ ਫੈਨ ਪੇਡ ਪੋਲੀ ਹਾਊਸ ਦੇ ਲਈ 1400 ਵਰਗ ਮੀਟਰ ਸਬਸਿਡੀ ਦੇਣ ਦਾ ਐਲਾਨ ਕੀਤਾ ਗਿਆ ਸੀ। ਪੋਲੀ ਹਾਊਸ ਦੀ ਕੀਮਤ 56 ਬਲਾਕ ਪ੍ਰਤੀ ਏਕੜ ਆਉਂਦੀ ਹੈ, ਜਿਸ ਤੋਂ ਕਿਸਾਨਾਂ ਨੂੰ 28 ਲੱਖ ਰੁਪਏ ਪ੍ਰਤੀ ਏਕੜ ਸਬਸਿਡੀ ਮਿਲੀ ਸੀ ਪਰ ਸਰਕਾਰ ਵੱਲੋਂ ਸਿਰਫ਼ 16 ਲੱਖ 80 ਹਜ਼ਾਰ ਸਬਸਿਡੀ ਦਿੱਤੀ ਗਈ ਸੀ।