ਕੋਰੋਨਾ ਵਾਇਰਸ ਕਾਰਨ ਡੇਅਰੀ ਫਾਰਮਰਾਂ ਨੂੰ ਪਿਆ ਘਾਟਾ, ਸਰਕਾਰ ਤੋਂ ਮਦਦ ਦੀ ਅਪੀਲ
ਜਲੰਧਰ : ਕੋਰੋਨਾ ਵਾਇਰਸ ਕਾਰਨ ਜਾਰੀ ਲੌਕਡਾਊਨ ਤੇ ਕਰਫਿਊ ਦੇ ਦੌਰਾਨ ਸੂਬੇ ਦੇ ਛੋਟੇ ਕਿਸਾਨ ਮੁਸ਼ਕਲਾਂ ਨਾਲ ਘਿਰੇ ਨਜ਼ਰ ਆ ਰਹੇ ਹਨ। ਸੂਬਾ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਲੋੜੀਂਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਦਾਅਵੇ ਹੁਣ ਝੂਠੇ ਪੈ ਰਹੇ ਹਨ। ਕਿਉਂਕਿ ਲੌਕਡਾਊਨ ਦੇ ਚਲਦੇ ਡੇਅਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਜਲੰਧਰ ਦੇ ਪਿੰਡ ਰਾਣੀ ਭੱਟੀ ਦੇ ਇੱਕ ਕਿਸਾਨ ਦਾ ਕਹਿਣਾ ਹੈ ਕਿ ਉਹ ਡੇਅਰੀ ਦਾ ਕੰਮ ਕਰਦਾ ਹੈ ਪਰ ਕਰਫਿਊ ਦੇ ਚਲਦੇ ਦੁੱਧ ਦੀ ਸਪਲਾਈ ਪਹਿਲੇ ਨਾਲੋਂ ਘੱਟ ਹੋ ਗਈ ਹੈ ਤੇ ਪਸ਼ੂਆਂ ਲਈ ਚਾਰਾ ਮਹਿੰਗੀ ਕੀਮਤ 'ਤੇ ਮਿਲ ਰਿਹਾ ਹੈ। ਜਿਸ ਕਾਰਨ ਉਹ ਆਰਥਿਕ ਮੁਸ਼ਕਲਾਂ ਨਾਲ ਘਿਰ ਗਏ ਹਨ।