ਗੈਸ ਸਿਲੰਡਰ ਫਟਣ ਨਾਲ ਹੋਇਆ ਭਾਰੀ ਨੁਕਸਾਨ - ਗੈਸ ਸਿਲੰਡਰ ਫਟਣ ਨਾਲ ਹੋਇਆ ਭਾਰੀ ਨੁਕਸਾਨ
🎬 Watch Now: Feature Video
ਤਰਨਤਾਰਨ: ਕਸਬਾ ਵਲਟੋਹਾ ਵਿਖੇ ਗੈਸ ਸਿਲੰਡਰ ਫਟਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ ਨਾਲ ਭਾਰੀ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਸਿੰਘ ਪੁੱਤਰ ਮੁਖਤਿਆਰ ਨੇ ਦੱਸਿਆ ਕੇ ਉਸਦਾ ਬੇਟਾ ਅਤੇ ਉਹ ਘਰ ਵਿੱਚ ਇੱਕਲੇ ਸੁੱਤੇ ਹੋਏ ਸਨ ਦੂਸਰੇ ਕਮਰੇ ਵਿੱਚ ਅਚਾਨਕ ਅੱਗ ਦੀਆ ਲਪਟਾ ਨਿਕਲ ਰਹੀਆ ਸਨ। ਉਨ੍ਹਾਂ ਕਿਹਾ ਨੇ ਆਰੋਪ ਲਗਾਏ ਹਨ ਕਿ ਇਹ ਕਿਸੇ ਸ਼ਰਾਰਤੀ ਅਨਸਰ ਨੇ ਉਸਦੀ ਰਸੋਈ ਵਿੱਚੋਂ ਸਿਲੰਡਰ ਕੱਢ ਕੇ ਨਾਲ ਦੇ ਕਮਰੇ ਵਿੱਚ ਅੱਗ ਲਗਾ ਦਿੱਤੀ ਹੈ। ਜਿਸ ਨਾਲ ਅੰਦਰ ਪਿਆ ਉਸਦਾ ਮੋਟਰਸਾਈਕਲ, ਸਾਈਕਲ, ਫਰਿੱਜ ਅਤੇ ਹੋਰ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਥਾਣਾ ਵਲਟੋਹਾ ਦੀ ਪੁਲਿਸ ਨੇ ਘਟਨਾ ਦਾ ਪਤਾ ਚੱਲਦੇ ਸਾਰ ਹੀ ਮੌਕੇ 'ਤੇ ਹੀ ਪਹੁੰਚ ਕੇ ਘਟਨਾ ਸ਼ਥਾਨ ਦਾ ਜਾਇਜਾ ਲਿਆ ਹੈ।