ਸਿਹਤ ਵਿਭਾਗ ਵੱਲੋਂ ਤਰਨਤਾਰਨ ਦੇ ਨਸ਼ਾ ਛਡਾਊ ਕੇਂਦਰ ਦਾ ਲਾਇਸੈਂਸ ਰੱਦ - ਸਿਹਤ ਵਿਭਾਗ ਵੱਲੋਂ ਸੈਂਟਰਾਂ ਦੇ ਲਾਇਸੈਂਸ ਰੱਦ
🎬 Watch Now: Feature Video
ਪੰਜਾਬ ਵਿੱਚ ਚੱਲ ਰਹੇ ਨਿੱਜੀ 18 ਨਸ਼ਾ ਛਡਾਊ ਕੇਂਦਰਾਂ ਵਿੱਚ ਨਸ਼ਾ ਛੱਡਾਉਣ ਲਈ ਦਿਤੀ ਜਾ ਰਹੀ ਦਵਾਈ ਦੇ ਸੈਂਪਲ ਫ਼ੇਲ ਹੋਣ ਕਾਰਨ ਸਿਹਤ ਵਿਭਾਗ ਵੱਲੋਂ ਸੈਂਟਰਾਂ ਦੇ ਲਾਇਸੈਂਸ ਰੱਦ ਕਰ ਦਿਤੇ ਗਏ। ਰੱਦ ਕੀਤੇ ਗਏ ਸੈਂਟਰਾਂ ਵਿੱਚ ਤਰਨਤਾਰਨ ਦਾ ਨਿਜੀ ਨਸ਼ਾ ਛਡਾਊ ਕੇਂਦਰ ਨਿਰਮਲ ਛਾਇਆ ਵੀ ਸ਼ਾਮਲ ਹੈ। ਲਾਇਸੈਂਸ ਰੱਦ ਹੋਣ ਦੇ ਬਾਵਜੂਦ ਵੀ ਨਿਰਮਲ ਛਾਇਆ ਕੇਂਦਰ ਵੱਲੋਂ ਮਰੀਜ਼ਾਂ ਨੂੰ ਕਥਿਤ ਤੋਰ 'ਤੇ ਫੇਲ ਸੈਂਪਲ ਵਾਲੀਆਂ ਦਵਾਈਆਂ ਦਿਤੀਆਂ ਜਾ ਰਹੀਆਂ ਹਨ। ਇਸ ਮਾਮਲੇ ਦੀ ਸੂਚਨਾ ਡਿਪਟੀ ਕਮਿਸ਼ਨਰ ਨੂੰ ਲੱਗਦਿਆਂ ਹੀ ਓਨ੍ਹਾਂ ਸਿਹਤ ਵਿਭਾਗ ਦੀ ਟੀਮ ਨੂੰ ਭੇਜਿਆ ਗਿਆ ਅਤੇ ਟੀਮ ਵੱਲੋਂ ਸੈਂਟਰ ਨੂੰ ਬੰਦ ਕਰਵਾਇਆ ਗਿਆ। ਕੇਂਦਰ ਦੀ ਕੌਂਸਲਰ ਬਲਬੀਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਨੋਟਿਸ ਮਿਲਣ 'ਤੇ ਓਨ੍ਹਾਂ ਮਰੀਜਾਂ ਨੂੰ ਦਵਾਈ ਦੇਣਾ ਬੰਦ ਕਰ ਦਿੱਤਾ ਹੈ।