ਸ੍ਰੀ ਦਰਬਾਰ ਸਾਹਿਬ ਵਾਲੀ ਹੰਸਲੀ ਦੀ ਕਾਰ ਸੇਵਾ ਹੋਈ ਸ਼ੁਰੂ - ਸ਼ੁੱਧ ਅਤੇ ਸਾਫ਼
🎬 Watch Now: Feature Video
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ, ਗੁਰਦੁਆਰਾ ਸ੍ਰੀ ਬਿਬੇਕ ਸਰ ਸਾਹਿਬ, ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਅਤੇ ਗੁਰਦੁਆਰਾ ਸੰਤੋਖ਼ਸਰ ਸਾਹਿਬ ਦੇ ਪਵਿੱਤਰ ਸਰੋਵਰਾਂ ਨੂੰ ਜਲ ਸਪਲਾਈ ਕਰਦੀ ਹੰਸਲੀ ਤਾਰਾ ਵਾਲਾ ਪੁਲ ਦੀ ਕਾਰ ਸੇਵਾ ਆਰੰਭ ਕਰ ਦਿੱਤੀ ਗਈ ਹੈ। ਇਹ ਕਾਰ ਸੇਵਾ ਬਾਬਾ ਅਮਰੀਕ ਸਿੰਘ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਸ਼ੁਰੂ ਕੀਤੀ ਗਈ ਹੈ। ਇਸ ਹੰਸਲੀ 'ਚ ਨਹਿਰ ਰਾਹੀ ਪਾਣੀ ਆਉਂਦਾ ਹੈ ਅਤੇ ਉਸ ਨੂੰ ਸ਼ੁੱਧ ਅਤੇ ਸਾਫ਼ ਕਰਕੇ ਸਰੋਵਰਾਂ ਤੱਕ ਪਹੁੰਚਾਇਆ ਜਾਂਦਾ ਹੈ।