ਸਿੱਧੂ ਕਾਂਗਰਸੀ ਨੇ ਅਤੇ ਕਾਂਗਰਸੀ ਹੀ ਰਹਿਣਗੇ : ਗੁਰਜੀਤ ਸਿੰਘ ਔਜਲਾ - Navjot singh Sidhu's resigns
🎬 Watch Now: Feature Video

ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਸਿਆਸੀ ਜੰਗ ਜਾਰੀ ਹੈ। ਮੁੱਖ ਮੰਤਰੀ ਵੱਲੋਂ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ ਮੰਜ਼ੂਰ ਕੀਤੇ ਜਾਣ ਮਗਰੋਂ ਸੂਬੇ ਦਾ ਸਿਆਸੀ ਮਾਹੌਲ ਗਰਮਾ ਗਿਆ। ਉਥੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਮੁੱਖ ਮੰਤਰੀ ਦਾ ਪੱਖ ਰੱਖਦੇ ਹੋਏ ਕਿਹ ਕਿ ਇਸ ਦਾ ਜਵਾਬ ਤਾਂ ਖ਼ੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੀ ਦੇ ਸਕਦੇ ਹਨ ਕਿ ਉਨ੍ਹਾਂ ਨੇ ਸਿੱਧੂ ਦਾ ਅਸਤੀਫ਼ਾ ਕਿਉਂ ਪ੍ਰਵਾਨ ਕੀਤਾ। ਦੂਜੇ ਪਾਸੇ ਗੁਰਜੀਤ ਔਜਲਾ ਨੇ ਸਿੱਧੂ ਦੇ ਹੱਕ 'ਚ ਬੋਲਦੀਆਂ ਆਖਿਆ ਕਿ ਇੱਕ ਮਹੀਨੇ ਤੋਂ ਸਿੱਧੂ ਕਿਸੇ ਵੀ ਕਾਂਗਰਸੀ ਨੇਤਾ ਨਾਲ ਨਹੀਂ ਮਿਲੇ। ਜੇਕਰ ਉਹ ਕਿਸੇ ਨੇਤਾ ਦੇ ਨਾਲ ਮੁਲਾਕਾਤ ਕਰਦੇ ਤਾਂ ਸ਼ਾਇਦ ਇਸ ਮਾਮਲੇ ਉੱਤੇ ਕੋਈ ਸਾਥਰਕ ਹਲ ਨਿਕਲ ਸਕਦਾ ਸੀ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦਾ ਕੰਮ ਖ਼ੁਦ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਵੱਲੋਂ ਸਾਂਭਿਆ ਗਿਆ ਸੀ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਕਾਂਗਰਸੀ ਹਨ ਅਤੇ ਉਹ ਕਾਂਗਰਸ ਵਿੱਚ ਰਹਿ ਕੇ ਹੀ ਬਤੌਰ ਵਿਧਾਇਕ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਕਾਂਗਰਸੀ ਹੀ ਰਹਿਣਗੇ ਕਿਉਂਕਿ ਉਨ੍ਹਾਂ ਦੇ ਪਿਤਾ ਜੀ ਕਾਂਗਰਸੀ ਸਨ।