ਹਾਏ ਗਰਮੀ....ਕੜਕਦੀ ਧੁੱਪ ਨੇ ਤਪਾਏ ਗੁਰਦਾਸਪੁਰੀਏ - ਭਿਆਨਕ ਗਰਮੀ
🎬 Watch Now: Feature Video
ਗੁਰਦਾਸਪੁਰ:ਜੂਨ ਮਹੀਨੇ ਦੇ ਦੂਸਰੇ ਹਫਤੇ ਦੀ ਸ਼ੁਰੂਆਤ ਦੇ ਨਾਲ ਹੀ ਪਿਛਲੇ ਦਿਨਾਂ ਤੋਂ ਗੁਰਦਾਸਪੁਰ ਦੇ ਲੋਕਾਂ ਦਾ ਅੱਤ ਦੀ ਗਰਮੀ(Extreme heat) ਕਾਰਨ ਜੀਣਾ ਮੁਹਾਲ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਭਿਆਨਕ ਗਰਮੀ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਬੇਹਾਲ ਹੋ ਗਿਆ ਹੈ। ਅੱਜ ਦੁਪਹਿਰ ਨੂੰ ਬਟਾਲਾ ਵਿਚ 41 ਡਿਗਰੀ ਤਾਪਮਾਨ ਰਿਕਾਰਡ ਕੀਤਾ ਗਿਆ। ਭਿਆਨਕ ਗਰਮੀ ਤੋਂ ਬਚਣ ਲਈ ਲੋਕ ਵੱਖ ਵੱਖ ਤਰ੍ਹਾਂ ਦੀਆਂ ਠੰਡੀਆਂ ਚੀਜਾਂ(Cool things) ਪੀ ਕੇ ਗਰਮੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਦੇ ਬਾਵਜੂਦ ਵੀ ਭਿਆਨਕ ਗਰਮੀ ਆਪਣਾ ਵਿਕਰਾਲ ਰੂਪ ਦਿਖਾ ਰਹੀ ਹੈ। ਲੋਕਾਂ ਨੇ ਦੱਸਿਆ ਕਿ ਗਰਮੀ ਕਰਕੇ ਉਹਨਾਂ ਨੂੰ ਪਿਆਸ ਜਿਆਦਾ ਲੱਗ ਰਹੀ ਹੈ ਕਿਸ ਕਾਰਨ ਉਹ ਠੰਡੇ ਪਦਾਰਥਾਂ ਦੀ ਵਰਤੋਂ ਕਰਨੀ ਪੈ ਰਹੀ ਹੈ।