ਸੁਸ਼ਮਾ ਸਵਰਾਜ ਦੇ ਦੇਹਾਂਤ ਨਾਲ ਪੰਜਾਬ ਦਾ ਸੱਚਾ ਹਮਦਰਦ ਵਿਛੜ ਗਿਆ: ਵੇਰਕਾ - sushma swaraj
🎬 Watch Now: Feature Video

ਅੰਮ੍ਰਿਤਸਰ: ਸਾਬਕਾ ਵਿਦੇਸ਼ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਦਿੱਗਜ ਆਗੂ ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ ਪੰਜਾਬ ਕਾਂਗਰਸ ਪਾਰਟੀ 'ਚ ਵੀ ਮਾਤਮ ਛਾਇਆ ਹੋਇਆ ਹੈ। ਪੰਜਾਬ ਕਾਂਗਰਸ ਪਾਰਟੀ ਦੇ ਮੈਂਬਰ ਰਾਜ ਰੁਮਾਰ ਵੇਰਕਾ ਨੇ ਦੁੱਖ ਪ੍ਰਗਟਾਉਂਦਿਆਂ ਕਿਹਾ ਹੈ ਕਿ ਸੁਸ਼ਮਾ ਸਵਰਾਜ ਦੇ ਦੇਹਾਂਤ ਨਾਲ ਪੰਜਾਬ ਦਾ ਸੱਚਾ ਹਮਦਰਦ ਵਿਛੜ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਪੰਜਾਬੀਆਂ ਦੀ ਸੱਚੀ ਹਮਦਰਦ ਸਨ ਕਿਉਂਕਿ ਜਦ ਇਰਾਕ ਵਿੱਚ 39 ਭਾਰਤੀ ਫਸ ਗਏ ਸਨ ਤਾਂ ਉਹ ਇਸ ਮਾਮਲੇ 'ਤੇ ਕਾਫੀ ਚਿੰਤਿਤ ਸਨ ਅਤੇ ਉਨ੍ਹਾਂ ਦੀ ਮਦਦ ਨਾਲ ਹੀ ਇਰਾਕ ਤੋਂ ਨੌਜਵਾਨਾਂ ਦੀਆਂ ਅਸਥੀਆਂ ਵਾਪਿਸ ਭਾਰਤ ਲਿਆਂਦੀਆਂ ਗਈਆਂ ਸਨ।