ਜਲੰਧਰ: ਫਲਾਈਓਵਰ ਤੋਂ ਕੁੜੀ ਨੇ ਮਾਰੀ ਛਾਲ, ਹਸਪਤਾਲ 'ਚ ਦਾਖਲ - Hospitalized
🎬 Watch Now: Feature Video
ਜਲੰਧਰ: ਨਵੇਂ ਸਾਲ ਦੇ ਪਹਿਲੇ ਦਿਨ ਜ਼ਿਲ੍ਹੇ ਵਿੱਚ ਬੀ. ਐੱਮ. ਸੀ. ਚੌਕ ਦੇ ਫਲਾਈਓਵਰ ਤੋਂ ਇੱਕ ਕੁੜੀ ਨੇ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਕੁੜੀ ਦੀ ਪਹਿਚਾਣ ਜੋਤੀ ਸ਼ਰਮਾ ਵਜੋਂ ਹੋਈ ਹੈ। ਕੁੜੀ ਦੇ ਬਿਆਨਾਂ ਮੁਤਾਬਕ ਕੁਝ ਮਨਚਲਿਆਂ ਤੋਂ ਪ੍ਰੇਸ਼ਾਨ ਹੋ ਉਸ ਨੇ ਇਹ ਕਦਮ ਚੁੱਕਿਆ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਤੇ ਕੁਝ ਲੋਕਾਂ ਨੇ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ। ਪੁਲਿਸ ਦਾ ਕਹਿਣਾ ਹੈ ਕਿ ਕੁੜੀ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦੀ ਸੀ ਤੇ ਉਨ੍ਹਾਂ ਨੇ ਮਨਚਲਿਆਂ ਤੋਂ ਪਰੇਸ਼ਾਨ ਹੋਣ ਵਾਲੀ ਗੱਲ ਤੋਂ ਇਨਕਾਰ ਕਰ ਦਿੱਤਾ।