ਭਗਵੰਤ ਮਾਨ 'ਤੇ ਰੱਜਕੇ ਵਰ੍ਹੀ ਅਮਨਦੀਪ ਗੋਸਲ, ਪਾਰਟੀ ਤੋਂ ਵੀ ਦਿੱਤਾ ਅਸਤੀਫ਼ਾ - ਭਗਵੰਤ ਮਾਨ
🎬 Watch Now: Feature Video
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਸਾਬਕਾ ਜਨਰਲ ਸਕੱਤਰ ਅਮਨਦੀਪ ਗੋਸਲ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਅਮਨਦੀਪ ਗੋਸਲ ਨੇ ਭਗਵੰਤ ਮਾਨ ਤੇ ਦੋਸ਼ ਲਾਉਂਦਿਆ ਕਿਹਾ ਕਿ ਮੈਂ ਆਪਣੀ ਚੁੱਪੀ ਤੋੜਦਿਆਂ ਹੋਇਆਂ ਭਗਵੰਤ ਮਾਨ ਦੀ ਪਾਰਟੀ ਨੂੰ ਅਲਵਿਦਾ ਕਰ ਰਹੀ ਹਾਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਜੱਸੀ ਜਸਰਾਜ ਤੇ ਸੁਖਪਾਲ ਖਹਿਰਾ ਵਰਗੇ ਵੱਡੇ ਵਰਕਰਾਂ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ। ਉਨ੍ਹਾਂ ਕਿਹਾ ਕਿ ਪਾਰਟੀ 'ਚ ਕਿਸੇ ਦੀ ਗੱਲ ਨਹੀਂ ਸੁਣੀ ਜਾਂਦੀ। ਭਗਵੰਤ ਮਾਨ ਨੇ ਇਲਾਕੇ 'ਚ ਚੰਗੇ ਸਾਂਸਦ ਹੋਣ ਦਾ ਫ਼ਰਜ ਨਹੀਂ ਨਿਭਾਇਆ।