ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮਨਾਇਆ ਗੱਤਕਾ ਦਿਵਸ - ਧਰਮ ਸਿੰਘ
🎬 Watch Now: Feature Video
ਸ੍ਰੀ ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਜ਼ਿਲ੍ਹਾ ਪੱਧਰ ‘ਤੇ ਗੱਤਕਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ‘ਚ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੱਤਕਾ ਐਕਡਮੀ, ਬੁੱਢਾ ਦਲ ਅਕੈਡਮੀ, ਬਾਬਾ ਸੰਗਤ ਸਿੰਘ ਅਕੈਡਮੀ ਨੇ ਭਾਗ ਲਿਆ, ਅਤੇ ਗੱਤਕੇ ਦੇ ਜੌਹਰ ਵਿਖਾਏ। ਇਸ ਮੌਕੇ ਕੁਲਦੀਪ ਸਿੰਘ ਪਹਿਲਵਾਨ ਤੇ ਧਰਮ ਸਿੰਘ ਨੇ ਦੱਸਿਆ, ਕਿ 6 ਸਾਲ ਪਹਿਲਾਂ ਹਿੰਦੂਤਵ ਸੋਚ ਰੱਖਣ ਵਾਲੀਆਂ ਜੱਥੇਬੰਦੀਆਂ ਵੱਲੋਂ ਜਦੋਂ ਹਰੇਕ ਸਾਲ 21 ਜੂਨ ਨੂੰ ਯੋਗਾ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ, ਤਾਂ ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖ ਕੌਮ ਨੂੰ ਹਰ ਸਾਲ ਗੱਤਕਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ। ਉਦੋਂ ਤੋਂ ਹੀ ਦੇਸ਼/ਵਿਦੇਸ਼ ‘ਚ ਸਿੱਖ ਕੌਮ ਵੱਲੋਂ ਗੱਤਕਾ ਦਿਵਸ ਮਨਾਇਆ ਜਾਂ ਰਿਹਾ ਹੈ ਅਤੇ ਅੱਗੋਂ ਵੀ ਮਨਾਇਆ ਜਾਵੇਗਾ।