ਪੰਜਾਬ ਸਰਕਾਰ ਖਿਲਾਫ਼ ਗਰਜੇ ਸਾਬਕਾ ਸੁਵਿਧਾ ਮੁਲਾਜ਼ਮ - Former Suwidha employees protested against Punjab government
🎬 Watch Now: Feature Video
ਮੋਗਾ: ਨੇਚਰ ਪਾਰਕ ਵਿੱਚ ਸਾਬਕਾ ਸੁਵਿਧਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਕਿਹਾ ਕਿ ਬੀਤੇ 4 ਸਾਲਾਂ ਤੋਂ ਉਹ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਚੁੱਕੇ ਹਨ। ਪੰਜਾਬ ਵਿੱਚ ਸੱਤਾ ਹਾਸਲ ਕਰਨ ਤੋਂ ਪਹਿਲਾਂ ਕਾਂਗਰਸ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਰਕਾਰ ਬਣਦਿਆਂ ਹੀ ਕਾਂਗਰਸ ਸਾਰੇ ਮੁਲਾਜ਼ਮਾਂ ਨੂੰ ਰੈਗੂਲਰ ਕਰੇਗੀ, ਪਰ ਰੈਗੂਲਰ ਕਰਨਾ ਤਾਂ ਦੂਰ ਉਨ੍ਹਾਂ ਨੂੰ ਦੁਬਾਰਾ ਕੰਟਰੈਕਟ ਬੇਸ 'ਤੇ ਵੀ ਬਹਾਲ ਨਹੀਂ ਕੀਤਾ ਗਿਆ। ਦਸ-ਦਸ ਸਾਲ ਸੁਵਿਧਾ ਸੈਂਟਰਾਂ ਵਿੱਚ ਕੰਮ ਕਰ ਚੁੱਕੇ ਮੁਲਾਜ਼ਮ ਹੁਣ ਓਵਰਏਜ ਹੋ ਚੁੱਕੇ ਹਨ, ਜਿਸ ਕਰਕੇ ਹੁਣ ਉਨ੍ਹਾਂ ਨੂੰ ਨੌਕਰੀ ਲਈ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।