1971 ਦੀ ਲੜਾਈ 'ਚ ਸ਼ਹੀਦ ਹੋਏ ਜਵਾਨਾਂ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ - 1971 ਦੀ ਭਾਰਤ ਪਾਕ ਦੀ ਜੰਗ
🎬 Watch Now: Feature Video
ਫਾਜ਼ਿਲਕਾ: ਸਥਾਨਕ ਪਿੰਡ ਆਸਫਵਾਲਾ 'ਚ ਸ਼ਹੀਦੀ ਮੇਲੇ ਦਾ ਆਯੋਜਨ ਕੀਤਾ ਗਿਆ। 1971 ਦੀ ਭਾਰਤ ਪਾਕਿ ਜੰਗ ਵਿਚ ਸ਼ਹੀਦੀਆਂ ਪਾ ਕੇ ਦੇਸ਼ ਦੀ ਰਾਖੀ ਕਰਨ ਵਾਲੇ ਬਹਾਦਰ ਜਵਾਨਾਂ ਨੂੰ ਆਸਫਵਾਲਾ ਵਾਰ ਮੈਮੋਰੀਅਲ ਵਿਖੇ ਹੋਏ ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਦੇਸ਼ ਨੇ ਸ਼ਰਧਾਂਜਲੀਆਂ ਭੇਂਟ ਕੀਤੀਆਂ। ਇਸ ਮੌਕੇ ਲੈਫਟੀਨੇਂਟ ਜਨਰਲ ਆਲੋਕ ਕਲੇਰ, ਪਰਮ ਵਿਸ਼ਿਸਟ ਸੇਵਾ ਮੈਡਲ, ਵਿਸ਼ਿਸਟ ਸੇਵਾ ਮੈਡਲ, ਜਨਰਲ ਆਫਿਸਰ ਕਮਾਂਡਿੰਗ ਇੰਨ ਚੀਫ, ਸਪਤ ਸ਼ਕਤੀ ਕਮਾਂਡ ਨੇ ਸ਼ਹੀਦਾਂ ਦੀ ਸਮਾਧ ਤੇ ਸ਼ਰਧਾਂਜਲੀ ਭੇਂਟ ਕੀਤੀ। ਲੈਫਟੀਨੇਂਟ ਜਨਰਲ ਆਲੋਕ ਕਲੇਰ, ਪਰਮ ਵਿਸ਼ਿਸਟ ਸੇਵਾ ਮੈਡਲ, ਵਿਸ਼ਿਸਟ ਸੇਵਾ ਮੈਡਲ, ਜਨਰਲ ਆਫਿਸਰ ਕਮਾਂਡਿੰਗ ਇੰਨ ਚੀਫ, ਸਪਤ ਸ਼ਕਤੀ ਕਮਾਂਡ ਨੇ ਕਿਹਾ ਕਿ ਭਾਰਤੀ ਫੌਜ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਪੂਰੀ ਤਰਾਂ ਨਾਲ ਸਮੱਰਥ ਅਤੇ ਪ੍ਰਤਿਬੱਧ ਹੈ। ਉਨਾਂ ਨੇ ਕਿਹਾ ਕਿ ਚਾਹੇ ਪਾਕਿਸਤਾਨ ਹੋਵੇ ਜਾਂ ਚੀਨ ਦੀ ਸਰਹੱਦ ਸਾਡੇ ਜਵਾਨ ਹਰ ਹਲਾਤ ਨਾਲ ਟਾਕਰੇ ਲਈ ਤਿਆਰ ਹਨ ਅਤੇ ਦੁਸ਼ਮਣ ਨੂੰ ਕੀਤੀ ਕਿਸੇ ਵੀ ਗਲਤੀ ਦੀ ਵੱਡੀ ਕੀਮਤ ਤਾਰਨੀ ਪਵੇਗੀ।