ਸ਼ਰਾਰਤੀ ਅਨਸਰ ਨੇ ਵਾਹਨ ਨੂੰ ਲਗਾਈ ਅੱਗ, ਛੋਟਾ ਹਾਥੀ ਸੜ ਕੇ ਸੁਆਹ - vehicle caught fire
🎬 Watch Now: Feature Video
ਤਰਨ ਤਾਰਨ: ਬੀਤੀ ਦੇਰ ਰਾਤ ਹਲਕਾ ਖਡੂਰ ਸਾਹਿਬ (Halqa Khadoor Sahib) ਦੇ ਅਧੀਨ ਪੈਂਦੇ ਪਿੰਡ ਸੰਗਤਪੁਰ 'ਚ ਘਰ ਦੇ ਬਾਹਰ ਖੜੇ ਛੋਟਾ ਹਾਥੀ ਵਾਹਨ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਅੱਗ (Fire by mischievous elements) ਲਗਾ ਦਿੱਤੀ ਗਈ। ਜਿਸ 'ਚ ਵਾਹਨ ਸੜ ਕੇ ਸੁਆਹ ਹੋ ਗਿਆ। ਇਸ ਸਬੰਧੀ ਪੀੜਤ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸਾਮ 4 ਵਜੇ ਦੇ ਕਰੀਬ ਆਪਣਾ ਛੋਟਾ ਹਾਥੀ ਹਵੇਲੀ 'ਚ ਖੜਾ ਕਰਕੇ ਘਰ ਚਲੇ ਗਏ। ਰਾਤ ਕਰੀਬ 2 ਵਜੇ ਦੇ ਨਜ਼ਦੀਕ ਘਰ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਤੁਹਾਡੀ ਗੱਡੀ ਨੂੰ ਅੱਗ ਲਗ ਗਈ (vehicle caught fire) ਹੈ। ਉਸ ਤੋ ਬਾਅਦ ਪਿੰਡ ਵਾਸੀਆਂ ਨੇ ਪਾਣੀ ਪਾ ਅੱਗ ਬੁਝਾਈ ਪਰ ਉਦੋਂ ਤੱਕ ਪੂਰਾ ਛੋਟਾ ਹਾਥੀ ਸੜ ਚੁੱਕਾ ਸੀ। ਉਨ੍ਹਾਂ ਕਿਹਾ ਕਿ ਕਿਸੇ ਨੇ ਜਾਣ ਬੁੱਝ ਕੇ ਅੱਗ ਲਗਾਈ ਹੈ ਅਤੇ ਧੁੰਦ 'ਚ ਅੱਗ ਲਗਾਉਣ ਵਾਲੇ ਦਾ ਪਤਾ ਨਹੀਂ ਲੱਗ ਸਕਿਆ।