ਲੁਧਿਆਣਾ: ਪੰਜਾਬ ਨੈਸ਼ਨਲ ਬੈਂਕ ’ਚ ਲੱਗੀ ਅਚਾਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ - ਅੱਗ ’ਤੇ ਕਾਬੂ ਪਾਇਆ
🎬 Watch Now: Feature Video
ਲੁਧਿਆਣਾ: ਖੰਨਾ ਦੇ ਬੀਜਾ ਕਸਬਾ ਵਿਖੇ ਪੰਜਾਬ ਨੈਸ਼ਨਲ ਬੈਂਕ ਚ ਦੇਰ ਰਾਤ ਅਚਾਨਕ ਲੱਗ ਲੱਗਣ ਨਾਲ ਹਫੜਾ ਦਫੜੀ ਮਚ ਗਈ। ਮੌਕੇ ’ਤੇ ਮੌਜੂਦ ਚੌਂਕੀਦਾਰ ਨੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੂੰ ਇਸ ਸਬੰਧ ਚ ਸੂਚਨਾ ਦਿੱਤੀ। ਮੌਕੇ ’ਤੇ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਖਿੜਕੀ ਤੋੜ ਕੇ ਅੱਗ ’ਤੇ ਕਾਬੂ ਪਾਇਆ ਗਿਆ। ਜੇਕਰ ਸਮੇਂ ਰਹਿੰਦੇ ਪਤਾ ਨਾ ਲਗਦਾ ਤਾਂ ਭਾਰੀ ਨੁਕਸਾਨ ਹੋ ਸਕਦਾ ਸੀ। ਉੱਥੇ ਹੀ ਬੈਂਕ ਮੈਨੇਜ਼ਰ ਅਮਰ ਨਾਥ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਕਾਰਨ ਪੁਰਾਣਾ ਰਿਕਾਰਡ ਹੀ ਸੜਿਆ ਬਾਕੀ ਕਾਫੀ ਬਚਾਅ ਹੋ ਗਿਆ। ਇਹ ਅੱਗ ਏਸੀ ’ਚ ਸ਼ੋਰਚ ਸਰਕਟ ਹੋਣ ਕਾਰਨ ਲੱਗੀ ਸੀ। ਫਿਲਹਾਲ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।