ਜਾਣੋ ਕੋਰੋਨਾ ਤੋਂ ਬਚਾਅ ਲਈ ਬੱਚਿਆਂ ਨੂੰ ਕਦੋਂ ਲੱਗੇਗਾ ਟੀਕਾ...
🎬 Watch Now: Feature Video
ਬਠਿੰਡਾ: ਕੋਰੋਨਾ ਦੀ ਤੀਸਰੀ ਲਹਿਰ ਤੋਂ ਬਚਣ ਲਈ ਕੇਂਦਰ ਸਰਕਾਰ ਵੱਲੋਂ ਛੋਟੇ ਬੱਚਿਆਂ ਲਈ ਫ੍ਰੀ ਵੈਕਸੀਨੇਸ਼ਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਸਿਹਤ ਵਿਭਾਗ ਵੱਲੋਂ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਸਤ ਮਹੀਨੇ ਵਿੱਚ ਵੈਕਸੀਨੇਸ਼ਨ ਲਗਾਉਣੀ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਮਿਨਾਕਸ਼ੀ ਨੇ ਦੱਸਿਆ ਕਿ ਤੀਸਰੀ ਲਹਿਰ ਬਾਰੇ ਜਿਸ ਤਰ੍ਹਾਂ ਚਰਚਾ ਹੈ ਕਿ ਬੱਚਿਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰੇਗੀ ਇਸ ਦੇ ਚੱਲਦਿਆਂ ਹੀ ਕੇਂਦਰ ਸਰਕਾਰ ਵੱਲੋਂ ਨਮੂਨੀਏ ਸਬੰਧੀ ਇੰਜੈਕਸ਼ਨ ਮੁਫ਼ਤ ਵਿੱਚ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਇੰਜੈਕਸ਼ਨ ਦੀਆਂ ਤਿੰਨ ਡੋਜ਼ਾਂ ਲੱਗਣਗੀਆਂ ਜਿਸ ਨਾਲ ਬੱਚਿਆਂ ਦੀ ਹਿਊਮਨਿਟੀ ਵੱਧ ਜਾਵੇਗੀ ਅਤੇ ਕੋਰੋਨਾ ਕਾਰਨ ਫੇਫੜਿਆਂ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਅ ਹੋਵੇਗਾ।