ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਾ ਪਿਤਾ ਲੈਣ ਗਿਆ ਵੋਟਾਂ, ਮਿਲਿਆ ਵਿਰੋਧ
ਫਾਜ਼ਿਲਕਾ: ਜਿਲ੍ਹਾ ਫਾਜ਼ਿਲਕਾ ਦੇ ਪਿੰਡ ਲਖੇ ਕੜਾਹੀਆਂ ਵਿੱਚ ਜਦੋਂ ਸਾਬਕਾ ਸਾਂਸਦ ਸ਼ੇਰ ਸਿੰਘ ਘੁਬਾਇਆ ਆਪਣੇ ਪੁੱਤਰ ਦਵਿੰਦਰ ਸਿੰਘ ਘੁਬਾਇਆ ਲਈ ਵੋਟ ਮੰਗਣ ਗਏ ਤਾਂ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਮੁਰਦਾਬਾਦ ਦੇ ਨਾਅਰੇ ਲਾ ਕੇ ਵਿਰੋਧ ਕੀਤਾ ਗਿਆ। ਇਸ ਦੌਰਾਨ ਪਿੰਡ ਨਿਵਾਸੀਆਂ ਨੇ ਸ਼ੇਰ ਸਿੰਘ ਦਾ ਵਿਰੋਧ ਜਤਾਉਦਿਆਂ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਉਨ੍ਹਾਂ ਦੇ ਪਿੰਡ ਵਿੱਚ ਇੱਕ ਰੁਪਏ ਦੀ ਗ੍ਰਾਂਟ ਵੀ ਨਹੀਂ ਦਿੱਤੀ ਗਈ ਹੈ, ਕਈ ਲੋਕਾਂ 'ਤੇ ਨਜਾਇਜ਼ ਪਰਚੇ ਵੀ ਹੋਏ ਹਨ। ਉਧਰ ਪਿੰਡ ਦੀਆਂ ਜ਼ਨਾਨੀਆਂ ਨੇ ਵੀ ਸ਼ੇਰ ਸਿੰਘ ਦੀ ਕਾਰ ਨੂੰ ਘੇਰਾ ਪਾ ਕੇ ਰੋਸ ਜਤਾਇਆ ਅਤੇ ਮੁਰਦਾਬਾਦ ਦੇ ਨਾਅਰੇਬਾਜ਼ੀ ਕੀਤੀ। ਜਿੱਥੋਂ ਸ਼ੇਰ ਸਿੰਘ ਘੁਬਾਇਆ ਨੂੰ ਨਮੋਸ਼ੀ ਕਾਰਨ ਵਾਪਸ ਪਰਤਣਾ ਪਿਆ।
TAGGED:
MLA Davinder Singh Ghubaya