women murder case: ਮਹਿਲਾ ਕਤਲ ਮਾਮਲੇ ਚ ਪਿਉ-ਪੁੱਤ ਗ੍ਰਿਫਤਾਰ - ਅਗਲੇਰੀ ਜਾਂਚ ਕੀਤੀ ਜਾ ਰਹੀ
🎬 Watch Now: Feature Video
ਲੁਧਿਆਣਾ: ਲੁਧਿਆਣਾ ਪੁਲਿਸ (Police)ਨੇ ਇਕ ਅੰਨ੍ਹੇ ਕਤਲ ਦੀ ਗੁੱਥੀ(The knot of blind murder) ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।ਪੁਲਿਸ ਨੇ ਮਹਿਲਾ ਦੇ ਕਤਲ ਮਾਮਲੇ ਵਿੱਚ ਇੱਕ ਪਿਉ-ਪੁੱਤ ਨੂੰ ਗ੍ਰਿਫ਼ਤਾਰ(aresst) ਕੀਤਾ ਹੈ। ਮੁਲਜ਼ਮਾਂ ਦੀ ਪਹਿਚਾਣ ਦਿਲੀਪ ਕੁਮਾਰ ਤੇ ਉਸਦੇ ਬੇਟੇ ਦੀਪਕ ਕੁਮਾਰ ਗੈਸਪੂਰਾ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ। ਜਿਨ੍ਹਾਂ ਨੇ ਰੰਜੂ ਦੇਵੀ ਨਾਮ ਦੀ 38 ਸਾਲਾਂ ਮਹਿਲਾ ਦੀ ਪਿਛਲੇ ਦਿਨੀਂ ਤੇਜ਼ਧਾਰ ਹਥਿਆਰ ਨਾਲ ਕਈ ਵਾਰ ਕਰਕੇ ਉਸ ਦੀ ਕਤਲ ਕਰ ਦਿੱਤਾ ਸੀ ਤੇ ਮਹਿਲਾ ਦੀ ਲਾਸ਼ ਨੂੰ ਚਾਰ- ਪੰਜ ਬੋਰੀਆਂ ਵਿੱਚ ਪੈਕ ਕਰ ਕੇ ਖਾਲੀ ਪਲਾਟ ਵਿੱਚ ਸੁੱਟ ਦਿੱਤਾ ਸੀ ਇਸ ਮਾਮਲੇ ਦੀ ਜਾਣਕਾਰੀ ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਅਧਿਕਾਰੀ ਵੱਲੋਂ ਦਿੱਤੀ ਗਈ।ਇਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਕੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।