ਪਠਾਨਕੋਟ: ਕਿਸਾਨਾਂ ਵੱਲੋਂ ਨੌਕਰੀ ਲੈਣ ਲਈ ਡੀਸੀ ਦਫ਼ਤਰ ਅੱਗੇ ਕੀਤਾ ਗਿਆ ਰੋਸ ਪ੍ਰਦਰਸ਼ਨ - ਪਠਾਨਕੋਟ ਵਿਖੇ ਕਿਸਾਨਾਂ ਦਾ ਪ੍ਰਦਰਸ਼ਨ
🎬 Watch Now: Feature Video
ਪਠਾਨਕੋਟ ਦੇ ਵਿੱਚ ਰਣਜੀਤ ਸਾਗਰ ਡੈਮ ਤੇ ਬੈਰਾਜ ਡੈਮ ਵਿੱਚ ਕਈ ਕਿਸਾਨਾਂ ਦੀਆਂ ਜ਼ਮੀਨਾਂ ਆ ਗਈਆ ਸਨ, ਜਿਸ ਨੂੰ ਲੈ ਕੇ ਉਸ ਵੇਲੇ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਇਨ੍ਹਾਂ ਡੈਮ ਵਿੱਚ ਆਈਆਂ ਹਨ, ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ। ਪਰ ਕਿਸਾਨਾਂ ਨੂੰ ਕੀਤੇ ਗਏ ਵਾਅਦ ਫੋਕੇ ਨਿਕਲੇ। ਕਿਸੇ ਵੀ ਕਿਸਾਨ ਨੂੰ ਨੌਕਰੀ ਹਾਲੇ ਤੱਕ ਨਹੀਂ ਮਿਲੀ। ਇਸ ਤੋਂ ਬਾਅਦ ਪਿਛਲੇ ਕਈ ਸਾਲਾਂ ਤੋਂ ਕਰੀਬ 100 ਲੋਕ ਨੌਕਰੀ ਦੇ ਲਈ ਪ੍ਰਸ਼ਾਸਨ ਦੇ ਦਰਬਾਰ ਅੱਗੇ ਧੱਕੇ ਖਾ ਰਹੇ ਹਨ ਪਰ ਕੋਈ ਸੁਣਵਾਈ ਨਾ ਹੋਣ ਤੇ ਲੋਕਾਂ ਨੇ ਥੱਕ ਹਾਰ ਕੇ ਡੀਸੀ ਦਫ਼ਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਤੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ।