ਕਿਸਾਨ ਜਥੇਬੰਦੀਆਂ ਨੇ ਬਿਹਾਰ ਤੋਂ ਆਏ ਟਰੱਕਾਂ ਨੂੰ ਘੇਰਿਆ - ਬਿਹਾਰ ਤੋਂ ਆਏ ਟਰੱਕਾਂ ਨੂੰ ਘੇਰਿਆ
🎬 Watch Now: Feature Video
ਰੂਪਨਗਰ: ਰੋਪੜ ਵਿੱਚ ਕਿਸਾਨਾਂ ਵੱਲੋਂ ਬਿਹਾਰ ਤੋਂ ਆਏ ਗਏ ਕਣਕ ਦੇ ਟਰੱਕਾਂ ਨੂੰ ਘੇਰਿਆ ਗਿਆ। ਇਹ ਟਰੱਕ 45 ਦੇ ਕਰੀਬ ਹਨ। ਕਿਸਾਨ ਜਥੇਬੰਦੀਆਂ ਦਾ ਇਲਜ਼ਾਮ ਪੰਜਾਬ ਦੇ ਕਿਸਾਨਾਂ ਦਾ ਹੱਕ ਮਾਰਿਆ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਹੋਰਨਾਂ ਸੂਬਿਆਂ ਤੋਂ ਕਣਕ ਭਰ ਕੇ ਲਿਆਏ ਗਏ ਟਰੱਕ ਘੇਰੇ ਗਏ। ਇਹ ਟਰੱਕ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਸੋਲਖੀਆਂ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਘੇਰੇ। ਸਾਂਝਾਂ ਕਿਸਾਨ ਮੋਰਚੇ ਦੇ ਆਗੂਆਂ ਨੇ ਇਲਜ਼ਾਮ ਲਗਾਇਆ ਕਿ ਵੱਡੇ-ਵੱਡੇ ਵਪਾਰੀ ਹੋਰਨਾਂ ਸੂਬਿਆਂ ਤੋਂ ਸਸਤੀ ਕਣਕ ਲਿਆ ਕੇ ਪੰਜਾਬ ਵਿੱਚ ਚੱਲ ਰਹੀ ਆਟਾ ਮਿੱਲਾਂ ਨੂੰ ਵੇਚ ਰਹੇ ਹਨ। ਇਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਘਾਟਾ ਹੋ ਰਿਹਾ ਹੈ। ਕਿਸਾਨਾਂ ਨੇ ਜਾਂਚ ਦੀ ਮੰਗ ਕੀਤੀ। ਥਾਣਾ ਮੁੱਖੀ ਤਿਲਕ ਰਾਜ ਨੇ ਕਿਹਾ ਕਿ ਉੱਚ ਅਧਿਕਾਰੀਆਂ ਅਤੇ ਮਾਰਕੀਟ ਕਮੇਟੀ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।