ਕਿਸਾਨ ਜਥੇਬੰਦੀਆਂ ਨੇ ਪੁਲਿਸ ਚੌਕੀ ਦੇ ਬਾਹਰ ਲਗਾਇਆ ਧਰਨਾ - ਪਿੰਡ ਸਭਰਾਂ
🎬 Watch Now: Feature Video
ਤਰਨ ਤਾਰਨ: ਪੱਟੀ ਅਧੀਨ ਪੈਂਦੇ ਪਿੰਡ ਸਭਰਾਂ 'ਚ 2 ਭਰਾਵਾਂ ਦੀ ਜ਼ਮੀਨ 'ਤੇ ਆਪਸੀ ਵੰਡ ਹੋਣ ਤੋਂ ਬਾਅਦ ਇੱਕ ਭਰਾ ਨੇ ਸਿਆਸੀ ਸ਼ਹਿ 'ਤੇ ਦੂਜੇ ਭਰਾ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਕਿਸਾਨ ਜਥੇਬੰਦੀਆਂ ਨੇ ਉਸ ਉੱਕਤ ਕਿਸਾਨ ਨੂੰ ਇਨਸਾਫ਼ ਦਿਵਾਉਣ ਲਈ ਪੁਲਿਸ ਚੌਕੀ ਦੇ ਬਾਹਰ ਧਰਨਾ ਲਗਾਇਆ ਹੈ। ਬਲਦੇਵ ਸਿੰਘ ਨੇ ਕਿਹਾ ਕਿ ਉਸਦਾ ਭਰਾ ਉਸ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕਰ ਰਿਹਾ ਹੈ ਤੇ ਉਸ ਦੇ ਖਿਲਾਫ ਬਿਨਾਂ ਕਿਸੇ ਵਜ੍ਹਾ ਤੋਂ ਪੁਲਿਸ ਨੇ ਕਾਰਵਾਈ ਕਰ ਦਿੱਤੀ ਹੈ। ਡੀਐਸਪੀ ਪਰਵੇਜ ਚੋਪੜਾ ਨੇ ਕਿਹਾ ਕਿ ਦੋਹਾਂ ਭਰਾਵਾਂ ਦੇ ਝਗੜੇ ਨੂੰ ਦੇਖਦੇ ਹੋਏ ਪੁਲਿਸ ਨੇ ਬਲਦੇਵ ਸਿੰਘ ਤੇ ਉਸ ਦੇ ਪਰਿਵਾਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।