ਚਿੱਪ ਵਾਲੇ ਮੀਟਰਾਂ ਨੂੰ ਲੈ ਕੇ ਭੜਕੇ ਕਿਸਾਨ
🎬 Watch Now: Feature Video
ਤਰਨਤਾਰਨ: ਕਸਬਾ ਖਾਲੜਾ ਵਿਖੇ ਪਾਰਵਰਕਾਮ ਦੇ ਮਹਿਕਮੇ ਵੱਲੋ ਸਥਾਨਕ ਕਸਬੇ ਵਿੱਚ ਚਿੱਪ ਵਾਲੇ ਮੀਟਰਾਂ (Chip meters) ਦੀ ਸੁਰੂਆਤ ਕੀਤੀ ਗਈ। ਜਿਸ ਤੋਂ ਬਾਅਦ ਕਿਸਾਨ ਮਜਦੂਰ ਸੰਘਰਸ ਕਮੇਟੀ (Kisan Mazdoor Sanghars Committee) ਪੰਜਾਬ ਵੱਲੋਂ ਇਸ ਮੀਟਰਾਂ ਦੇ ਵਿਰੋਧ ਨੂੰ ਲੈ ਕੇ ਐਸ.ਡੀ.ਓ ਦਫ਼ਤਰ ਦਾ ਘਿਰਾਉ ਕੀਤਾ ਗਿਆ। ਇਸ ਮੌਕੇ ਕਿਸਾਨ ਯੂਨੀਅਨ ਆਗੂ ਪ੍ਰਧਾਨ ਬਾਜ ਸਿੰਘ ਖਾਲੜਾ ਅਤੇ ਬਲਕਾਰ ਸਿੰਘ ਖਾਲੜਾ (Balkar Singh Khalra) ਨੇ ਕਿਹਾ ਕਿ ਸਰਹੱਦੀ ਏਰੀਆ ਤਾਂ ਪਹਿਲਾ ਹੀ ਕੋਰੋਨਾ ਦੀ ਮਾਰ ਹੇਠ ਦੱਬਿਆ ਗਿਆ ਉਪਰ ਤੋਂ ਮੋਦੀ ਨੇ ਕਾਲੇ ਕਾਨੂੰਨ ਲਾ ਦਿੱਤੇ ਹਨ। ਜਿਹਨਾਂ ਕਰਕੇ ਕਿਸਾਨ 1 ਸਾਲ ਤੋਂ ਦਿੱਲੀ ਧਰਨੇ 'ਤੇ ਬੈਠਣ ਪਿੱਛੋ ਹੁਣ ਸਰਕਾਰ ਵੱਲੋਂ ਚਿੱਪ ਵਾਲੇ ਮੀਟਰ ਪਿੰਡਾਂ ਵਿੱਚ ਲਗਾਉਣੇ ਸੁਰੂ ਕਰ ਦਿੱਤੇ ਹਨ। ਕਿਸਾਨਾਂ ਨੇ ਕਿਹਾ ਕਿ ਅਸੀ ਇਹ ਮੀਟਰ ਕਿਸੇ ਵੀ ਕੀਮਤ 'ਤੇ ਨਹੀ ਲੱਗਣ ਦੇਣੇ। ਅਸੀ ਬਿਜਲੀ ਵਾਲਿਆਂ ਨੂੰ ਸੂਚਿਤ ਕਰਦੇ ਹਾਂ ਕਿ ਇਥੇ ਮੀਟਰ ਨਾ ਲਗਾਏ ਜਾਣ ਜੇਕਰ ਮੀਟਰ ਲੱਗੇ ਤਾਂ ਕੋਈ ਨੁਕਸਾਨ ਹੋ ਸਕਦਾ ਹੈ।