ਮੀਂਹ ਪੈਣ ਨੂੰ ਲੈਕੇ ਕਿਸਾਨ ਤੇ ਆਮ ਲੋਕ ਬਾਗੋ-ਬਾਗ - ਬਿਜਲੀ ਪੂਰੀ ਨਾ ਹੋਣ ਕਾਰਨ ਪਾਵਰ ਕੱਟ ਲੱਗ ਰਹੇ ਸਨ
🎬 Watch Now: Feature Video
ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿਚ ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਜਿਥੇ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਉੱਥੇ ਕਿਸਾਨ ਝੋਨੇ ਦੀ ਫ਼ਸਲ ਲਗਾਉਣ ਅਤੇ ਬਚਾਉਣ ਲਈ ਪ੍ਰੇਸ਼ਾਨ ਸਨ। ਕਿਉਂਕਿ ਪੰਜਾਬ ਵਿਚ ਵਧੀ ਗਰਮੀ ਕਾਰਨ ਬਿਜਲੀ ਦੀ ਮੰਗ ਵਧ ਗਈ ਸੀ, ਪ੍ਰੰਤੂ ਬਿਜਲੀ ਪੂਰੀ ਨਾ ਹੋਣ ਕਾਰਨ ਪਾਵਰ ਕੱਟ ਲੱਗ ਰਹੇ ਸਨ। ਜਿਸ ਕਰਕੇ ਮੌਨਸੂਨ ਦੀ ਪੰਜਾਬ ਦੇ ਲੋਕਾਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ। ਭਾਵੇਂ ਬੀਤੇ ਕੱਲ੍ਹ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਨਾਲ ਲੋਕਾਂ ਨੂੰ ਰਾਹਤ ਮਿਲੀ, ਪ੍ਰੰਤੂ ਬਰਨਾਲਾ ਜ਼ਿਲ੍ਹੇ ਵਿਚ ਮੌਨਸੂਨ ਦਾ ਪਹਿਲਾ ਮੀਂਹ ਪਿਆ। ਇਸ ਮੀਂਹ ਪੈਣ ਲੈਣ ਕੇ ਆਮ ਲੋਕਾਂ ਤੇ ਕਿਸਾਨਾਂ ਦੇ ਚਿਹਰਿਆਂ ‘ਤੇ ਖੁਸ਼ੀ ਦੀ ਲਹਿਰ ਦਿਖਾਈ ਦੇ ਰਹੀ ਹੈ।