ਮਲੋਟ ਕਾਂਡ ਵਿਧਾਇਕ ਅਰੁਣ ਨਾਰੰਗ ਦੀ ਆਪਣੀ ਗਲਤੀ- ਕਿਸਾਨ ਆਗੂ - ਮਲੋਟ ਕਾਂਡ
🎬 Watch Now: Feature Video
ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਪ੍ਰਧਾਨ ਬੋਘ ਸਿੰਘ ਗਿੱਦੜਵਾਹਾ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮਲੋਟ ਕਾਂਡ ਐਮਐਲਏ ਦੀ ਗਲਤੀ ਕਾਰਨ ਹੋਇਆ ਹੈ। ਵਿਧਾਇਕ ਅਰੁਣ ਨਾਰੰਗ ਨੇ ਪ੍ਰਸ਼ਾਸਨ ਦਾ ਕਹਿਣਾ ਨਹੀਂ ਮੰਨਿਆ। ਜਿਸ ਤੋਂ ਬਾਅਦ ਉਹ ਘਟਨਾ ਵਾਪਰੀ। ਜੇਕਰ ਉਹ ਪ੍ਰਸ਼ਾਸਨ ਦੀ ਗੱਲ ਮੰਨ ਲੈਂਦੇ ਤਾਂ ਅਜਿਹੀ ਘਟਨਾ ਨਹੀਂ ਵਾਪਰਦੀ। ਪਰ ਉਹ ਇਸ ਘਟਨਾ ਦੀ ਨਿੰਦਾ ਵੀ ਕਰਦੇ ਹਨ। ਬੋਘ ਸਿੰਘ ਨੇ ਇਹ ਵੀ ਕਿਹਾ ਕਿ ਇਸ ਘਟਨਾ ਨਾਲ ਕਿਸਾਨੀ ਅੰਦੋਲਨ ’ਤੇ ਬਿਲਕੁੱਲ ਵੀ ਅਸਰ ਨਹੀਂ ਪਵੇਗਾ। ਬੀਜੇਪੀ ਕਿਸਾਨਾਂ ਦੇ ਖਿਲਾਫ ਚਾਲਾਂ ਚਲ ਰਹੀ ਹੈ ਪਰ ਉਹ ਕਦੇ ਵੀ ਆਪਣੀਆਂ ਚਾਲਾਂ ’ਚ ਸਫਲ ਨਹੀਂ ਹੋ ਸਕਣਗੇ।