ਬਠਿੰਡੇ ਤੋਂ ਦਿੱਲੀ ਜਾਣ ਲਈ ਪੂਰੀ ਤਿਆਰੀ ਨਾਲ ਕਿਸਾਨ ਪਹੁੰਚੇ ਮਾਨਸਾ
🎬 Watch Now: Feature Video
ਮਾਨਸਾ: ਖ਼ੇਤੀ ਕਾਨੂੰਨਾਂ ਦੇ ਵਿਰੌਧ ਵਿੱਚ ਇੱਕ ਪਾਸੇ ਕੇਂਦਰ ਸਰਕਾਰ ਦਾ ਸੱਦਾ ਆਇਆ ਹੈ ਦੂਸਰੇ ਪਾਸੇ ਕਿਸਾਨ ਆਪਣੀ ਤਿਆਰੀ ਨਾਲ ਕਾਫਲੇ ਚੱਲ ਪਏ ਹਨ। ਓਸੇ ਲੜੀ ਤਹਿਤ ਮੰਗਲਵਾਰ ਨੂੰ ਬਠਿੰਡਾ ਜ਼ਿਲ੍ਹਾ ਦੇ ਮੋੜ ਬਲਾਕ ਵਿੱਚੋਂ ਦਿੱਲੀ ਸੰਘਰਸ਼ ਲਈ ਜਾ ਰਹੇ ਕਿਸਾਨਾ ਦੀਆਂ ਟਰੈਕਟਰ ਟਰਾਲੀਆਂ ਮਾਨਸਾ ਵਿੱਚੋਂ ਲੰਘੀਆਂ। ਕਿਸਾਨਾਂ ਦਾ ਕਹਿਣਾਂ ਹੈ ਕਿ ਮਹਿਲ ਕਲਾਂ ਚੋਂਕ ਵਿੱਚ ਇਕੱਠੇ ਹੋਕੇ ਸਾਰਾ ਕਾਫ਼ਲਾ ਫਿਰ ਦਿੱਲੀ ਨੂੰ ਰਵਾਨਾ ਹੋਵੇਗਾ। ਜੇਕਰ ਦਿੱਲੀ 'ਚ ਸਾਨੂੰ ਸਰਕਾਰਾਂ ਰੋਕਦੀਆਂ ਹਨ ਤਾਂ ਅਸੀ ਉਥੇ ਹੀ ਡੇਰੇ ਲਗਾ ਕੇ ਬੈਠ ਜਾਵਾਂਗੇ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ।