ਬਠਿੰਡਾ 'ਚ 203 ਵਿਅਕਤੀਆਂ ਦੀ ਆਈ ਕੋਰੋਨਾ ਪੌਜ਼ੀਟਿਵ ਰਿਪੋਰਟ - ਬੀ.ਸ਼੍ਰੀ ਨਿਵਾਸਨ
🎬 Watch Now: Feature Video
ਬਠਿੰਡਾ: ਜਿਲ੍ਹੇ ਵਿੱਚ ਬੀਤੇ 24 ਘੰਟਿਆਂ ਦੌਰਾਨ 203 ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ.ਸ਼੍ਰੀ ਨਿਵਾਸਨ ਨੇ ਸਾਂਝੀ ਕੀਤੀ। ਬੀ.ਸ਼੍ਰੀ ਨਿਵਾਸਨ ਦੱਸਿਆ ਕਿ ਜ਼ਿਲ੍ਹੇ ਵਿੱਚੋ ਕੋਵਿਡ-19 ਤਹਿਤ ਕੁੱਲ 167314 ਸੈਂਪਲ ਲਏ ਗਏ। ਜਿਨ੍ਹਾਂ ਵਿੱਚੋਂ 12398 ਪੌਜ਼ੀਟਿਵ ਕੇਸ ਆਏ ਹਨ। ਇਨਾਂ ਵਿੱਚੋਂ 11041 ਕੋਰੋਨਾ ਪੀੜਤ ਸਿਹਤਯਾਬ ਹੋ ਕੇ ਆਪੋ-ਆਪਣੇ ਘਰ ਵਾਪਸ ਪਰਤ ਗਏ। ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 646 ਕੇਸ ਐਕਟਿਵ ਹਨ ਤੇ ਹੁਣ ਤੱਕ 265 ਕੋਰੋਨਾ ਪ੍ਰਭਾਵਿਤ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।