ਚੋਰਾਂ ਦੇ ਹੌਸਲੇ ਬੁਲੰਦ, ਦਿਨ ਦਿਹਾੜੇ ਥਾਣੇ ਸਾਹਮਣਿਓਂ ਮੋਟਰਸਾਈਕਲ ਕੀਤਾ ਚੋਰੀ - ਚੋਰੀ ਕਰ ਫ਼ਰਾਰ
🎬 Watch Now: Feature Video
ਗੁਰਦਾਸਪੁਰ: ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਨਾਂ ਤਾਂ ਉਹਨਾਂ ਨੂੰ ਲੌਕਡਾਊਨ ਦੀ ਪਰਵਾਹ ਹੈ ਅਤੇ ਨਾਂ ਪੁਲਿਸ ਦਾ ਡਰ। ਤਾਜ਼ਾ ਮਾਮਲਾ ਕੈਬਨਿਟ ਮੰਤਰੀ ਅਰੁਣਾ ਚੌਧਰੀ ਦੇ ਹਲਕੇ ਦੀਨਾਨਗਰ ਦਾ ਹੈ ਜਿਥੇ ਚੋਰ ਨੇ ਦੀਨਾਨਗਰ ਠਾਣੇ ਦੇ ਸਾਹਮਣੇ ਪੈਂਦੇ ਇਕ ਬੱਚਿਆਂ ਦੇ ਹਸਪਤਾਲ ਦੇ ਬਾਹਰੋਂ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਕਰ ਫ਼ਰਾਰ ਹੋ ਗਿਆ। ਚੋਰੀ ਦੀ ਇਹ ਸਾਰੀ ਘਟਨਾ ਸਾਹਮਣੇ ਬੈਂਕ ਵਿੱਚ ਲਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ, ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।