ਅੰਮ੍ਰਿਤਸਰ ’ਚ ਵਾਪਰਿਆ ਹਾਦਸਾ, ਬੀਆਰਟੀਸੀ ਬੱਸ ਨੇ ਕੁਚਲਿਆ ਬਜ਼ੁਰਗ
🎬 Watch Now: Feature Video
ਅੰਮ੍ਰਿਤਸਰ: ਮਾਮਲਾ ਸ਼ਹਿਰ ਦੇ ਛੇਹਰਟਾ ਰੋਡ ’ਤੇ ਪੈਂਦੇ ਪੁਤਲੀਘਰ ਚੌਂਕ ਦਾ ਹੈ, ਜਿਥੇ ਬੀਆਰਟੀਸੀ ਬਸ ਚਾਲਕ ਨੇ ਆਟੋ ਅਤੇ ਮੋਟਰਸਾਈਕਲ ’ਤੇ ਜਾ ਰਹੇ ਪਿਓ ਪੁੱਤ ’ਤੇ ਬੱਸ ਚੜਾ ਦਿਤੀ ਅਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਮੌਕੇ ਮ੍ਰਿਤਕ ਦੇ ਪੁੱਤਰ ਹੈਰੀ ਨੇ ਘਟਨਾ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਡਰਾਈਵਰ ਬਹੁਤ ਤੇਜ਼ ਗਤੀ ਨਾਲ ਬੱਸ ਚਲਾ ਰਿਹਾ ਸੀ, ਜਿਸ ਕਾਰਨ ਉਹ ਬੱਸ ’ਤੇ ਕੰਟਰੋਲ ਖੋ ਬੈਠਾ ਅਤੇ ਪਿਛਲੇ ਪਾਸੇ ਤੋਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਰਮਨ ਕੁਮਾਰ ਦੀ ਬੱਸ ਦੇ ਟਾਇਰ ਹੇਠ ਆਉਣ ਕਾਰਨ ਮੌਤ ਹੋ ਗਈ।