ਜਲੰਧਰ 'ਚ ਤੜਕਸਾਰ ਲੱਗੀ ਦੁਕਾਨ ਨੂੰ ਅੱਗ - ਦਵਾਈਆਂ ਦੀ ਦੁਕਾਨ ਨੂੰ ਅੱਗ
🎬 Watch Now: Feature Video
ਜਲੰਧਰ: ਸ਼ਹਿਰ ਦੀ ਦਿਲਕੁਸ਼ਾ ਮਾਰਕੀਟ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ ਜਦ ਇੱਕ ਦਵਾਈਆਂ ਦੀ ਦੁਕਾਨ ਨੂੰ ਅੱਗ ਲੱਗ ਗਈ। ਜ਼ਿਕਰਯੋਗ ਹੈ ਕਿ ਜਲੰਧਰ ਦੀ ਦਿਲਕੁਸ਼ਾ ਮਾਰਕੀਟ ਦਵਾਈਆਂ ਦੀ ਹੋਲਸੇਲ ਮਾਰਕੀਟ ਹੈ ਅਤੇ ਇੱਕ ਛੋਟੇ ਇਲਾਕੇ ਵਿੱਚ ਬਹੁਤ ਸਾਰੀਆਂ ਦੁਕਾਨਾਂ ਹੋਣ ਕਰਕੇ ਇਹ ਹਾਦਸਾ ਬਹੁਤ ਵੱਡਾ ਹੋ ਸਕਦਾ ਸੀ। ਅੱਗ ਲੱਗਣ ਤੋਂ ਫੌਰਨ ਬਾਅਦ ਇਸ ਦੀ ਜਾਣਕਾਰੀ ਦਮਕਲ ਵਿਭਾਗ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚੀ ਅਤੇ ਦੁਕਾਨ ਵਿੱਚ ਲੱਗੀ ਅੱਗ ਨੂੰ ਬੁਝਾਇਆ। ਫਿਲਹਾਲ ਨੁਕਸਾਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ।